Skip to content
Independent perspectives. Global stories.
BREAKING

ਹਲਕਾ ਵਿਧਾਇਕ ਸਿੰਗਲਾ ਨੇ ਪੰਜਾਬ ਦੀ ਟੋਪਰ ਹੁਸਨਦੀਪ ਨੂੰ ਕੀਤਾ ਸਨਮਾਨਿਤ

Share this story

image ਭਵਾਨੀਗੜ੍ਹ, 15 ਮਈ (ਕ੍ਰਿਸ਼ਨ ਗਰਗ, ਬਾਲੀ)- ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਲੜਕੀਆਂ ਆਪਣੀ ਮਿਹਨਤ ਤੇ ਲਗਨ ਨਾਲ ਵੱਡੀਆਂ ਮੱਲਾਂ ਮਾਰ ਰਹੀਆਂ ਹਨ ਅਤੇ ਹਰੇਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਲੜਕੀਆਂ ਦੀ ਹੋਸਲਾ ਅਫਜਾਈ ਕਰਦੇ ਹੋਏ ਇਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਤਿਕਾਰ ਦੇਣਾਂ ਯਕੀਨੀ ਬਣਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਵਿਜੈ ਇੰਦਰ ਸਿੰਗਲਾ ਨੇ 12 ਵੀਂ ਜਮਾਤ ਵਿਚੋ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹੁਸਨਦੀਪ ਕੌਰ ਦਾ ਪਿੰਡ ਆਲੋਅਰਖ ਵਿਖੇ ਸਨਮਾਨ ਕਰਨ ਮੋਕੇ ਕੀਤਾ। ਹਲਕਾ ਵਿਧਾਇਕ ਨੇ ਹੁਸਨਦੀਪ ਕੌਰ ਦੇ ਘਰ ਪਹੁੰਚ ਕੇ ਸ਼ੁਭ ਕਾਂਮਨਾਵਾਂ ਭੇਟ ਕਰਦੇ ਹੋਏ ਮਾਂਪਿਆਂ, ਪਰਿਵਾਰ ਅਤੇ ਅਧਿਆਪਕਾਂ ਨੂੰ  ਮੁਬਾਰਕਬਾਦ ਦਿੱਤੀ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਹ ਸਮੁੱਚੇ ਜ੍ਹਿਲਾ ਸੰਗਰੂਰ ਦੇ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਹੁਸਨਦੀਪ ਦੀ ਮਿਹਨਤ ਸਦਕਾ ਜ੍ਹਿਲੇ ਦਾ ਨਾਮ ਪੰਜਾਬ ਵਿੱਚ ਰੋਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਅਜਿਹਾ ਗਹਿਣਾ ਹੈ ਜਿਸ ਨਾਲ ਭਵਿੱਖ ਵਿੱਚ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਪਿਤਾ ਸੁਖਚੈਨ ਸਿੰਘ ਆਲੋਅਰਖ, ਵਰਿੰਦਰ ਪੰਨਵਾਂ, ਰਾਏ ਸਿੰਘ ਬਖਤੜੀ, ਦਵਿੰਦਰ ਸਿੰਘ ਸਰਪੰਚ, ਨਰਿੰਦਰ ਸਲਦੀ, ਕੁਲਵਿੰਦਰ ਸਿੰਘ ਮਾਝਾ, ਜਸਪਾਲ ਸਿੰਘ ਮਾਝੀ, ਮਹੇਸ਼ ਕੁਮਾਰ, ਜੱਸੀ ਮਾਝੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

WRITTEN BY