Skip to content
Independent perspectives. Global stories.
BREAKING

ਅਰੋੜਾ ਬਣੇ ਨਗਰ ਕੌਸਲ ਪਾਤੜਾਂ ਦੇ ਪ੍ਰਧਾਨ

Share this story

image ਪਾਤੜਾਂ, 15 ਮਈ (ਹਰਭਜਨ ਸਿੰਘ ਮਹਿਰੋਕ)- ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਪ੍ਰੇਮ ਗੁਪਤਾ ਨੇ ਕੁਝ ਘਰੇਲੂ ਕਾਰਨਾਂ ਦੇ ਚੱਲਦਿਆਂ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ। ਤਕਰੀਬਨ ਡੇਢ ਮਹੀਨਾ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਖਾਲੀ ਰਹਿਣ ਤੋਂ ਬਾਅਦ ਅੱਜ ਸਮੂਹ ਕੌਂਸਲਰਾਂ ਨੇ ਵਿਧਾਇਕ ਨਿਰਮਲ ਸਿੰਘ ਅਤੇ ਐਸ. ਡੀ. ਐਮ ਅਨੀਤਾ ਦਰਸ਼ੀ ਦੀ ਹਾਜ਼ਰੀ ਵਿੱਚ ਕੌਂਸਲਰ ਰਣਜੀਤ ਅਰੋੜਾ ਬਿੱਲਾ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ। ਕੌਂਸਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬਿੱਲਾ ਅਰੋੜਾ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਪੂਰੀ ਤਨਦੇਹੀ ਨਾਲ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗਾ ਅਤੇ ਸ਼ਹਿਰ ਦੇ ਅਧੂਰੇ ਪਏ ਵਿਕਾਸ ਦੇ ਕਾਰਜ਼ਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਾਂਗਾ। ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਬਿੱਲਾ ਅਰੋੜਾ ਕਾਂਗਰਸ ਦੇ ਵਫਾਦਾਰ ਸਿਪਾਈ ਹਨ ਉਨ੍ਹਾਂ ਨੇ ਆਪਣਾ ਸਿਆਸੀ ਜੀਵਨ ਕਾਂਗਰਸ ਪਾਰਟੀ ਦੇ ਆਮ ਵਰਕਰ ਤੋਂ ਸ਼ੁਰੂ ਕਰ ਕੇ ਲਗਾਤਾਰ ਦੋ ਵਾਰ ਯੂਥ ਕਾਂਗਰਸ ਬਲਾਕ ਪਾਤੜਾਂ ਦੇ ਪ੍ਰਧਾਨ ਬਣੇ ਅਤੇ ਬਾਅਦ ਵਿੱਚ ਸ਼ਹਿਰ ਦੇ ਵਾਰਡ ਨੰਬਰ 12 ਵਿੱਚਂੋ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾ ਕੇ ਕਂੌਸਲਰ ਬਣੇ। ਉਨ੍ਹਾਂ ਦੀ ਸੇਵਾਵਾਂ ਨੂੰ  ਦੇਖਦੇ ਹੋਏ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਪ੍ਰਦੇਸ਼ ਸਕੱਤਰ ਦਾ ਅਹੁਦੇ ਨਾਲ ਨਿਵਾਜ਼ਿਆ।  ਇਸ ਮੌਕੇ ਨਗਰ ਕੌਸਲ ਦੀ ਕਾਰਜ਼ ਸਾਧਕ ਅਫਸਰ ਬਲਜਿੰਦਰ ਕੌਰ ਸੰਧੂ,ਡੀ.ਐਸ.ਪੀ ਪਾਤੜਾਂ ਸ਼੍ਰੀ ਦਵਿੰਦਰ ਅੱਤਰੀ,ਥਾਣਾ ਸਦਰ ਪਾਤੜਾਂ ਦੇ ਮੁਖੀ ਅਮਨਪਾਲ ਸਿੰਘ ਵਿਰਕ, ਸਿਟੀ ਇੰਚਾਰਜ਼ ਲਖਵਿੰਦਰ ਸਿੰਘ ਸੰਧੂ, ਮਾਰਕਿਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜ਼ੀ ਕਾਹਲੋਂ, ਜਗਦੀਸ਼ ਰਾਏ ਪੱਪੂ ਪ੍ਰਧਾਨ ਕਾਰ ਬਜ਼ਾਰ ਪਾਤੜਾਂ,ਯੂਥ ਕਾਂਗਰਸ ਹਲਕਾ ਸ਼ੁਤਰਾਣਾ ਦੇ ਪ੍ਰਧਾਨ ਸਤਨਾਮ ਸਿੰਘ, ਨਗਰ ਕੌਸਲ ਮੀਤ ਪ੍ਰਧਾਨ ਸੰਨੇਹ ਲਤਾ, ਜੂਨੀਅਰ ਮੀਤ ਪ੍ਰਧਾਨ ਭੋਲੀ ਦੇਵੀ, ਕੌਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਗੁਪਤਾ, ਕੌਸਲਰ ਗੁਰਦੀਪ ਕੌਰ ਭੰਗੂ, ਕੌਸਲਰ ਨਰਿੰਦਰ ਸਿੰਗਲਾ, ਕੌਸਲਰ ਅਮ੍ਰਿੰਤ ਅਨਮੋਲ, ਇਕਬਾਲ ਸਿੰਘ ਬਿੱਟੂ ਔਜਲਾ, ਮਨਜੀਤ ਸਿੰਘ ਡਰੋਲੀ, ਸਿਕੰਦਰ ਸਿੰਘ ਦੁਤਾਲ, ਬਾਬਾ ਹਰਦੇਵ ਸਿੰਘ ਮੋਮੀਆਂ, ਬਲਦੇਵ ਸਿੰਘ ਬੋਹੜੀਵਾਲਾ, ਨੰਬਰਦਾਰ ਗੁਰਦਰਸ਼ਨ ਸਿੰਘ ਗਲੋਲੀ, ਤਰਲੋਚਨ ਸਿੰਘ ਸ਼ੇਰਗੜ, ਕੰਵਲਪ੍ਰੀਤ ਵਧਵਾ, ਤੇਜ ਗੋਇਲ ਬਾਦਸ਼ਾਹਪੁਰ, ਮੰਗਾ ਸਿੰਘ ਨਿੱਕੂ ਰਾਮ ਸੁਖਵੰਤ ਸਿੰਘ, ਗੁਰਲਾਲ ਸਿੰਘ, ਮਨਜੀਤ ਕੌਰ ਭੱਠਲ ਆਦਿ ਹਾਜ਼ਰ ਸਨ।

WRITTEN BY