Skip to content
Independent perspectives. Global stories.
BREAKING

ਪਿੰਡ ਘੜੂੰਆਂ ’ਚ ਜਲਦ ਹੀ ਬਣੇਗੀ ਨਗਰ ਪੰਚਾਇਤ : ਚੰਨੀ

Share this story

image ਮੋਰਿਡਾ, 15 ਮਈ (ਸੋਨੀ ਸਾਗੀ)- ਨਜਦੀਕੀ ਪਿੰਡ ਘੜੂੰਆਂ ਨੂੰ ਜਲਦ ਹੀ ਨਗਰ ਪੰਚਾਇਤ ਬਣਾ ਕੇ ਉੱਚ ਪੱਧਰੀ ਵਿਕਾਸ ਕਾਰਜ ਕੀਤੇ ਜਾਣਗੇ ਇਹ ਵਿਚਾਰ ਅੱਜ  ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਘੜੂੰਆਂ ਵਿਖੇ ਸੁਵਿਧਾ ਕੇਂਦਰ ਦੇ ਉਦਘਾਟਨ ਮੌਕੇ ਆਏ ਹੋਏ ਇਲਾਕਾ ਨਿਵਾਸੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਨੂੰ ਨਗਰ ਪੰਚਾਇਤ ਦਾ ਦਰਜਾ ਦੇ ਕਿ ਜਲਦ ਹੀ ਸੀਵਰੇਜ਼, ਪਾਣੀ ਅਤੇ ਸੜਕਾਂ ਦੀ ਸਮੱਸਿਆ ਹੱਲ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਿਚ ਆਈ.ਟੀ.ਆਈ ਖੋਲਣ ਸਬੰਧੀ ਪੰਚਾਇਤ ਨੂੰ ਪੰਜ ਏਕੜ ਜਮੀਨ ਮੁਹੱਇਆ ਕਰਵਾਉਂਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਬਣੇ ਦੋਨਾ ਸਕੂਲਾਂ ਨੂੰ ਇਕੱਠਾ ਕਰਕੇ ਲੜਕੀਆਂ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇਗਾ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਪ੍ਰਾਇਵੇਟ ਸਕੂਲਾਂ ਵਿਚ ਵੱਧ ਫੀਸਾਂ ਨਹੀਂ ਦੇਣੀਆਂ ਪੈਣਗੀਆਂ। ਉਨ੍ਹਾਂ ਕਿਹਾ ਕਿ ਪਿੰਡ ਘੜੂੰਆਂ ਦੀ ਤਰੱਕੀ ਹੋਣਾ ਬਹੁਤ ਹੀ ਜਰੂਰੀ ਹੈ ਜਿਸ ਕਾਰਨ ਨਾਲ ਲਗਦੇ ਪੰਡਾਂ ਦੇ ਲੋਕਾਂ ਨੂੰ ਦੂਸਰੇ ਸ਼ਹਿਰਾਂ ਵਿਚ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਪਿੰਡ ਵਿਚ ਜਲਦ ਹੀ ਇਕ ਵਧੀਆ ਕਿਸਮ ਦਾ ਬੱਸ ਅੱਡਾ ਬਣਾਇਆ ਜਾਵੇਗਾ ਜਿਥੇ ਸਾਰੀਆਂ ਬੱਸਾ ਰੁਕ ਕਿ ਜਾਣਗੀਆਂ। ਇਸ ਮੌਕੇ ਉਨ੍ਹਾਂ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਹੀ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪ੍ਰਸ਼ਾਸ਼ਨ ਵੱਲੋਂ ਹਰ ਤਰਾਂ ਦੀ ਪੈਨਸ਼ਨ ਸਬੰਧੀ ਫਾਰਮ ਵੀ ਭਰਵਾਏ ਗਏ ਅਤੇ ਜਾਤੀ ਸਰਟੀਫਿਕੇਟ ਵੀ ਤੁਰੰਤ ਬਣਾ ਕਿ ਦਿੱਤੇ ਗਏ। ਇਸ ਮੌਕੇ ਐਸ.ਡੀ.ਐਮ ਖਰੜ ਅਮਨਿੰਦਰ ਕੌਰ ਬਰਾੜ, ਤਹਿਸੀਲਦਾਰ ਗੁਰਮੰਦਰ ਸਿੰਘ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਸ.ਐਚ.ਓ ਘੜੂੰਆਂ ਮਨਫੂਲ ਸਿੰਘ, ਅਵਤਾਰ ਸਿੰਘ ਸਿੱਧੂ ਪੋਲੀਟੀਕਲ ਐਡਵਾਇਜ਼ਰ, ਸੈਕਟਰੀ ਨਿਰਮਲ ਸਿੰਘ, ਹਰਦੀਪ ਸਿੰਘ, ਜਗਮੋਹਨ ਸਿੰਘ, ਸਰਪੰਚ ਜਸਪ੍ਰੀਤ ਕੌਰ, ਪੰਚ ਸੰਦੀਪ ਕੌਰ, ਪੰਚ ਨਰਿੰਦਰ ਸਿੰਘ ਗਾਂਧੀ, ਗੁਰਦੀਪ ਸਿੰਘ ਰਾਣਾ, ਬਲਬੀਰ ਸਿੰਘ, ਸਰਬਜੀਤ ਸਿੰਘ ਲਹਿਰਾ, ਹਰਿੰਦਰ ਸਿੰਘ ਮੰਡੇਰ ਸੀਨੀਅਰ ਕਾਂਗਰਸੀ ਆਗੂ, ਸੁਖਵਿੰਦਰ ਸਿੰਘ ਸੁੱਖਾ, ਮੁਕੇਸ਼ ਕੁਮਾਰ ਮਿੰਕਾ ਹਲਕਾ ਇੰਚਾਰਜ਼, ਰੂਬੀ ਸਰਪੰਚ, ਸੁਰਿੰਦਰਪਾਲ ਸਿੰਘ ¦ਬੜਦਾਰ ਸਿੱਲ ਕੱਪੜਾ, ਗੁਰਪ੍ਰੀਤ ਸਿੰਘ ਖੱਟੜਾ, ਗੁਰਮੀਤ ਸਿੰਘ ਸਿੰਬਲ ਮਾਜਰਾ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਕਮਲੇਸ਼ ਸ਼ਰਮਾਂ, ਅਜੈਬ ਸਿੰਘ, ਚਰਨ ਸਿੰਘ, ਜਗਦੀਪ ਸਿੰਘ ਢੀਂਡਸਾ, ਜਗਦੇਵ ਸਿੰਘ, ਗੁਰਨਾਮ ਸਿੰਘ ਸਮੇਤ ਕਈ ਪਿੰਡਾਂ ਦੇ ਪੰਚ ਸਰਪੰਚ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

WRITTEN BY