Skip to content
Independent perspectives. Global stories.
BREAKING

ਮੋਟਰਸਾਈਕਲਾਂ ਦੀਆਂ ਅਲੱਗ-ਅਲੱਗ ਅਵਾਜ਼ਾਂ ਕੱਢਣ ਵਾਲਿਆਂ ਨੂੰ ਪਾਈਆਂ ਭਾਜੜਾਂ

Share this story

image ਧੂਰੀ, 15 ਮਈ (ਸੰਜੀਵ ਸਿੰਗਲਾ)- ਜਦੋਂ ਤੋਂ ਧੂਰੀ ਵਿੱਚ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾਂ ਨੇ ਧੂਰੀ ਟ੍ਰੈਫਿਕ ਦਾ ਚਾਰਜ ਸੰਭਾਲਿਆ ਹੈ, ਉਸ ਸਮੇਂ ਤੋਂ ਹੀ ਧੂਰੀ ਸ਼ਹਿਰ ਅੰਦਰ ਅਲੱਗ-ਅਲੱਗ ਅਵਾਜ਼ਾਂ ਵਾਲੇ ਮੋਟਰਸਾੲਕਿਲ ਵਾਲਿਆਂ ਅਤੇ ਸਕੂਲਾਂ ਤੇ ਕਾਲਜਾਂ ਮੂਹਰੇ ਖੜੇ ਭੂੰਡ ਆਸ਼ਕਾਂ ਨੂੰ ਭਾਜੜਾਂ ਪੈ ਗਈਆਂ ਹਨ। ਹੁਣ ਇਹ ਭੂਡ ਆਸ਼ਕ ਕਿਸੇ ਸਕੂਲ ਜਾਂ ਚੌਂਕ ਵਿੱਚ ਗੇੜਾਂ ਮਾਰਦੇ ਨਜ਼ਰ ਨਹੀਂ ਆਉਂਦੇ, ਨਾਲ ਹੀ ਪਵਨ ਕੁਮਾਰ ਨੇ ਵਪਾਰੀਆਂ ਨੁੰ ਬੜੇ ਪਿਆਰ ਨਾਲ ਸਮਝਾਇਆ ਅਤੇ ਆਪਣੀ ਦੁਕਾਨਾਂ ਅੱਗੇ ਪਿਆ ਸਮਾਨ ਚੁੱਕਣ ਦੀ ਬੇਨਤੀ ਕੀਤੀ ਅਤੇ ਵਪਾਰੀਆਂ ਨੇ ਵੀ ਉਹਨਾਂ ਦੀ ਗੱਲ ਨੁੰ ਮੰਨਦੇ ਹੋਏ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਵਿੱਚ ਪੂਰਾ ਸਾਥ ਦੇਣ ਦਾ ਵਿਸ਼ਵਾਸ ਦਿੱਤਾ। ਇਸ ਸਮੇਂ ਉਹਨਾਂ ਨੂੰ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਧੂਰੀ ਦੇ ਦਫਤਰ ਵਿੱਚ ਪੰਜਾਬ ਦੇ ਚੇਅਰਮੈਨ ਤਰਸੇਮ ਵਰਮਾਂ, ਵਰਿੰਦਰ ਸਿੰਘ ਸਮਾਜਸੇਵੀ ਨੇ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਲਈ ਟ੍ਰੈਫਿਕ ਇੰਚਾਰਜ ਪਵਨ ਸ਼ਰਮਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਨੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਜਿੰਨਾਂ ਨੇ ਧੂਰੀ ਵਿੱਚ ਡੀ.ਐਸ.ਪੀ. ਅਰਸ਼ਦੀਪ ਸਿੰਘ ਔਲਖ, ਐਸ.ਐਚ.ਓ. ਗੁਰਮੀਤ ਸਿੰਘ ਸਿਟੀ ਧੂਰੀ ਅਤੇ ਟ੍ਰੈਫਿਕ ਇੰਚਾਰਜ ਧੂਰੀ ਵਿੱਚ ਇੱਕ ਯੋਗ ਟੀਮ ਦੇ ਕੇ ਧੂਰੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਇਹਨਾਂ ਵਾਅਦਾ ਕੀਤਾ। ਤਰਸੇਮ ਵਰਮਾਂ ਚੇਅਰਮੈਨ ਐਂਟੀ ਕੁਰੱਪਸ਼ਨ ਵੈਲਫੇਅਰ ਸੋਸਾਇਟੀ ਹਰ ਸਮੇਂ ਇਨਾਂ ਨੂੰ ਸਾਥ ਦੇਵੇਗੀ।

WRITTEN BY