Skip to content
Independent perspectives. Global stories.
BREAKING

ਪ੍ਰੈੱਸ ਕਲੱਬ ਸ੍ਰੀ ਆਨੰਦਪੁਰ ਸਾਹਿਬ ਵੱਲੋਂ ‘ਮਾਣ ਆਨੰਦਪੁਰ ਸਾਹਿਬ ਦਾ ਐਵਾਰਡ’ ਦੇਣ ਲਈ ਕਮੇਟੀ ਦਾ ਗਠਨ

Share this story

image ਸ੍ਰੀ ਆਨੰਦਪੁਰ ਸਾਹਿਬ, 15 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਪ੍ਰੈੱਸ ਕਲੱਬ ਆਨੰਦਪੁਰ ਸਾਹਿਬ ਦੀ ਅਹਿਮ ਬੈਠਕ ਸ਼ਨੀਵਾਰ ਨੂੰ ਹੋਈ। ਜਿੱਥੇ ਸਰਬਸੰਮਤੀ ਦੇ ਨਾਲ ਪਿਛਲੇ ਸਾਲ ਦੀ ਤਰ੍ਹਾਂ ਸਾਲ 2017 ਲਈ ਠਮਾਣ ਆਨੰਦਪੁਰ ਸਾਹਿਬ ਦਾ ਅਵਾਰਡੂ ਦੇਣ ਦੇ ਲਈ ਢੁਕਵੀਂ ਸਖਸ਼ੀਅਤ ਦੀ ਚੋਣ ਵਾਸਤੇ ਕਲੱਬ ਦੇ ਮੈਂਬਰਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਹੋਈ ਇਸ ਬੈਠਕ ਦੇ ਦੌਰਾਨ  ਸੀਨੀਅਰ ਪੱਤਰਕਾਰ ਬੀ ਐਸ ਚਾਨਾ ਅਤੇ ਜੇ ਐਸ ਨਿੱਕੂਵਾਲ ਵੱਲੋਂ ਪਿਛਲੇ ਸਾਲ ਵਾਂਗ ਸਾਲ 2017 ਵਾਸਤੇ ਵੀ ਠਮਾਣ ਆਨੰਦਪੁਰ ਸਾਹਿਬ ਦਾ ਅਵਾਰਡੂ ਸਮਾਗਮ ਕਰਵਾਉਣ ਦਾ ਮਤਾ ਪੇਸ਼ ਕੀਤਾ ਗਿਆ। ਜਿਸ ‘ਤੇ ਸਾਰਿਆਂ ਦੀ ਸਹਿਮਤੀ ਬਣੀ ਅਤੇ ਇਸ ਅਵਾਰਡ ਦੇ ਲਈ ਕਿਸੇ ਯੋਗ ਸਖਸ਼ੀਅਤ ਦੀ ਚੋਣ ਕਰਨ ਦੇ ਲਈ ਕਲੱਬ ਦੇ ਸੀਨੀਅਰ ਮੈਂਬਰਾਂ ਦੀ ਡਿਊਟੀ ਲਗਾਈ ਗਈ ਤੇ ਜਲਦੀ ਤੋਂ ਜਲਦੀ ਸ਼ਹਿਰ ਦੇ ਬੁੱਧੀਜੀਵੀ ਵਰਗ, ਵਿਦਵਾਨਾਂ ਦੀ ਰਾਏ ਲੈ ਕੇ ਢੁਕਵੀਆਂ ਸਖਸ਼ੀਅਤਾਂ ਦਾ ਇੱਕ ਤਿੰਨ ਮੈਂਬਰੀ ਪੈਨਲ ਤਿਆਰ ਕਰਨ ਲਈ ਕਿਹਾ ਗਿਆ ਹੈ। ਜਿਸਤੋਂ ਬਾਅਦ ਅੰਤਿਮ ਨਾਮ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਓਧਰ ਬੀਤੇ ਦਿਨੀਂ ਆਨੰਦਪੁਰ ਸਾਹਿਬ ਪ੍ਰੈਸ ਕੱਲਬ ਦੇ ਸੱਦੇ ‘ਤੇ ਪੱਤਰਕਾਰਾਂ ਦੇ ਹੱਕਾਂ ਲਈ ਰੱਖੇ ਗਏ ਤਹਿਸੀਲ ਪੱਧਰੀ ਕੈਂਡਲ ਮਾਰਚ ਦੌਰਾਨ ਪਹੁੰਚੇ ਸਮੁੱਚੀ ਸਬ ਡਵੀਜ਼ਨ ਦੇ ਪੱਤਰਕਾਰਾਂ ਦਾ ਧੰਨਵਾਦ ਕਰਨ ਦੇ ਲਈ ਜਨਰਲ ਸਕੱਤਰ ਨਰਿੰਦਰ ਸ਼ਰਮਾ ਅਤੇ ਸੁਰਿੰਦਰ ਸਿੰਘ ਸੋਨੀ ਨੇ ਮਤਾ ਪੇਸ਼ ਕੀਤਾ, ਜਿਸਨੂੰ ਸਰਬਸੰਮਤੀ ਦੇ ਨਾਲ ਪਾਸ ਕਰਦੇ ਹੋਏ ਹਰ ਸਮੇਂ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਤੇ ਡਟ ਕੇ ਪਹਿਰਾ ਦੇਣ ਦਾ ਵੀ ਫੈਸਲਾ ਲਿਆ ਗਿਆ। ਇਸ ਮੌਕੇ ਮੁੱਖ ਤੌਰ ਤੇ ਸੁਖਵਿੰਦਰ ਸਿੰਘ ਸੁੱਖੂ, ਬਲਵਿੰਦਰ ਸਿੰਘ ਲੋਧੀਪੁਰ, ਗੋਪਾਲ ਸ਼ਰਮਾ, ਰਾਜਪਾਲ ਆਂਗਰਾ, ਨਰਿੰਦਰ ਪ੍ਰਕਾਸ਼ ਨੱਡਾ, ਮਧੂ ਸੂਦਨ ਆਦਿ ਹਾਜ਼ਰ ਸਨ।

WRITTEN BY