Skip to content
Independent perspectives. Global stories.
BREAKING

ਆਤਮਾ ਰਾਮ ਮਿੱਤਲ ਦੇ ਪਰਿਵਾਰ ਨੇ ਪੋਤਰੀ ਦਾ ਜਨਮ ਦਿਨ ਗਊਆਂ ਨੂੰ ਸਵਾਮਣੀ ਦਾ ਭੋਗ ਲਗਾ ਕੇ ਮਨਾਇਆ

Share this story

image ਮਾਨਸਾ, 15 ਮਈ (ਵਕੀਲ ਬਾਂਸਲ)- ਐਡਵੋਕੇਟ ਆਤਮਾ ਰਾਮ ਮਿੱਤਲ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਸਮ ਲਤਾ ਵੱਲੋਂ ਆਪਣੀ ਪੋਤਰੀ ਪੀਹੂ ਦਾ ਜਨਮ ਦਿਨ ਸਥਾਨਕ ਗਊਸ਼ਾਲਾ ਵਿਖੇ ਗਊਆਂ ਨੂੰ ਸਵਾਮਣੀ ਦਾ ਭੋਗ ਲਗਾ ਕੇ ਮਨਾਇਆ ਗਿਆ। ਨੰਨ੍ਹੀ ਬੱਚੀ ਦੇ ਪਾਪਾ ਲਲਿਤ ਮਿੱਤਲ ਜੇ.ਈ. ਅਤੇ ਮਾਤਾ ਪ੍ਰਿਯੰਕਾ ਮਿੱਤਲ ਕਾਨੂੰਗੋ ਨੇ ਕਿਹਾ ਸਾਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਇਸੇ ਤਰ੍ਹਾਂ ਸਾਦਗੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣੇ ਚਾਹੀਦੇ ਹਨ। ਇਸ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਮੇਸ਼ ਮਿੱਤਲ ਅਤੇ ਸ਼ੁਕਨ ਮਿੱਤਲ ਵੀ ਹਾਜ਼ਰ ਸਨ।

WRITTEN BY