Skip to content
Independent perspectives. Global stories.
BREAKING

ਮੀਡੀਆ ਸਮਾਜ ਦਾ ਬਿਹਤਰ ਸ਼ੀਸ਼ਾ, ਬੁਰਾਈਆਂ ਨੂੰ ਖਤਮ ਕਰਨ ਵਿਚ ਸਹਾਈ : ਐਸ.ਐਸ.ਪੀ. ਖੰਨਾ

Share this story

image ਸਮਰਾਲਾ, 13 ਮਈ (ਕਮਲਜੀਤ)- ਮੀਡੀਆ ਦਾ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਸ ਲਈ ਉਹ ਸਮੇਂ ਸਮੇਂ ਤੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਵਧੀਆ ਸਮਾਜ ਦੀ ਸਿਰਜਣਾ ਕਰਨ ਵਿਚ ਸਹਾਈ ਹੁੰਦਾ ਹੈ, ਇਹ ਸ਼ਬਦ ਪੁਲਿਸ ਜਿਲਾ ਖੰਨਾ ਦੇ ਨਵੇਂ ਤਇਨਾਤ ਹੋਏ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਅੱਜ ਸਮਰਾਲਾ ਥਾਣੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਕਾਂਗਰਸ ਸਰਕਾਰ ਬਣਨ ਤੇ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਕਰਨ ਦੀ ਮੁਹਿੰਮ ਦੇ ਬਹੁਤ ਹੀ ਵਧੀਆ ਨਤੀਜੇ ਆਏ ਹਨ। ਸ੍ਰੀ ਮਾਹਲ ਮੁਤਾਬਿਕ ਪੁਲਿਸ ਜਿਲਾ ਖੰਨਾ ਵਿਚ ਨਸ਼ਾਖੋਰੀ ਵਿਰੁੱਧ ਕਰੀਬ 75 ਫੀਸਦੀ ਗਿਰਾਵਟ ਆਈ ਹੈ ਜੋ ਕਿ ਪੁਲਿਸ ਅਧਿਕਾਰੀਆਂ ਅਤੇ ਸਥਾਨਕ ਪੁਲਿਸ ਸਟਾਫ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਪੱਤਰਕਾਰਾਂ ਵੱਲੋਂ ਵੱਖ ਵੱਖ ਮਸਲਿਆਂ ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਉਹਨਾਂ ਬੜੀ ਹੀ ਸੰਜੀਦਗੀ ਨਾਲ ਦਿੱਤੇ। ਇਸੇ ਦੌਰਾਨ ਮਾਛੀਵਾੜਾ ਦੇ ਰਾਜੂ ਮਾਹਤੋ ਵਾਸੀ ਪਿਪਰੀਆਂ ਟੋਲਾ ਕਾਬਰ ਕੋਠੀ ਬਿਹਾਰ ਹਾਲ ਵਾਸੀ ਜਰਨੈਲ ਸਿੰਘ ਨੇ ਪੁਲਿਸ ਕੋਲ ਸੁਨੀਤਾ ਕੁਮਾਰੀ ਉਮਰ 8 ਸਾਲ ਨੂੰ ਇੱਕ ਗੁੰਗਾ ਬੋਲਾ ਵਿਅਕਤੀ ਕਥਿਤ ਦੋਸ਼ੀ ਭੀਗਾ ਬਾਬਾ ਜੋ ਕਿ ਉਕਤ ਲੜਕੀ ਨੂੰ ਭੀਖ ਮਗਵਾਉਣ ਦੀ ਨੀਅਤ ਨਾਲ ਦਿੱਲੀ ਲੈ ਗਿਆ ਸੀ। ਜਿਸ ਨੂੰ ਪੁਲਿਸ ਨੇ ਬੱਚੀ ਨੂੰ ਅਗਵਾ ਕਰਨ ਵਾਲੇ ਸਮੇਤ ਛੋਟੀ ਬੱਚੀ ਨੂੰ ਬਰਾਮਦ ਕਰਕੇ ਉਸ ਦੇ ਮਾਪਿਆਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਪ ਪੁਲਿਸ ਕਪਤਾਨ ਗੁਰਿੰਦਰਪਾਲ ਸਿੰਘ, ਐਸ.ਐਚ.ਓ. ਸਮਰਾਲਾ ਮਨਜੀਤ ਸਿੰਘ, ਐਸ.ਐਚ.ਓ. ਮਾਛੀਵਾੜਾ ਭੁਪਿੰਦਰ ਸਿੰਘ, ਅਤੇ ਹੋਰ ਸਹਾਇਕ ਪੁਲਿਸ ਅਮਲਾ ਮੌਜੂਦ ਸੀ।

WRITTEN BY