Skip to content
Independent perspectives. Global stories.
BREAKING

ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ-ਮੈਡਮ ਅਨੁਪ੍ਰਿਯਾ

Share this story

image ਬਰਨਾਲਾ, 13 ਮਈ (ਨਿਰਮਲ ਸਿੰਘ ਪੰਡੋਰੀ)- ਸਰਕਾਰੀ ਆਂਗਣਵਾੜ੍ਹੀ ਸੈਂਟਰ ਮਾਂਗੇਵਾਲ ਵਿਖੇ ੂਬੇਟੀ ਬਚਾਓ-ਬੇਟੀ ਪੜ੍ਹਾਓੂ ਮੁਹਿੰਮ ਤਹਿਤ ਬੱਚੀਆਂ ਦੀ ਜਨਮ ਦਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 10 ਨੰਨ੍ਹੀਆਂ ਬੱਚੀਆਂ ਦਾ ਜਨਮ ਦਿਨ ਕੇਕ ਕੱਟ ਕੇ ਪੂਰੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਰਨਾਲਾ ਸ੍ਰੀਮਤੀ ਅਨੁਪ੍ਰਿਯਾ ਸਿੰਘ ਨੇ ਸੰਬੋਧਨ ਕਰਦਿਆਂ ਹਾਜ਼ਰ ਲੋਕਾਂ ਨੂੰ ਬੱਚੀਆਂ ਦੀ ਜਨਮ ਦਰ ਵਧਾਉਣ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਕੁੜੀਆਂ ਅੱਜ ਕਿਸੇ ਗੱਲੋਂ ਘੱਟ ਨਹੀਂ , ਮੁੰਡਿਆਂ ਤੋਂ ਵੱਧ ਪ੍ਰਾਪਤੀਆਂ ਕਰਨ ਵਾਲੀਆਂ ਧੀਆਂ ਦਾ ਸਾਨੂੰ  ਸਤਿਕਾਰ ਕਰਨਾ ਅਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦ ਵੀ ਕਦੇ ਔਰਤ ਨੂੰ ਮੌਕਾ ਦਿੱਤਾ ਗਿਆ ਹੈ ਤਾਂ ਉਸਨੇ ਬਾਖੂਬੀ ਆਪਣੇ ਆਪ ਨੂੰ ਸਿੱਧ ਕੀਤਾ ਹੈ, ਇਸ ਲਈ ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਰੱਖਣਾ ਚਾਹੀਦਾ। ਇਸ ਮੌਕੇ ਸੁਰਿੰਦਰਪਾਲ ਕੌਰ ਸੁਪਰਵਾਈਜ਼ਰ, ਕੁਲਵਿੰਦਰ ਕੌਰ ਸੁਪਰਵਾਈਜ਼ਰ, ਰਣਬੀਰ ਕੌਰ ਸੁਪਰਵਾਈਜ਼ਰ, ਨਾਇਬ ਸਿੰਘ, ਬੇਅੰਤ ਕੌਰ, ਸੁਰਿੰਦਰਪਾਲ ਕੌਰ, ਜਸਵੀਰ ਕੌਰ ਏ.ਐਨ.ਐਮ., ਪ੍ਰਭਜੋਤ ਕੌਰ ਆਂਗਣਵਾੜ੍ਹੀ ਵਰਕਰ ਤੋਂ ਇਲਾਵਾ ਗ੍ਰਾਮ ਪੰਚਾਇਤ ਮਾਂਗੇਵਾਲ ਦੇ ਸਰਪੰਚ ਸ੍ਰ: ਜਗਰੂਪ ਸਿੰਘ ਖਹਿਰਾ ਨੇ ਆਪਣੀ ਸਮੁੱਚੀ ਪੰਚਾਇਤ ਸਮੇਤ ਸ਼ਮੂਲੀਅਤ ਕੀਤੀ ਅਤੇ ਨੰਨ੍ਹੀਆਂ ਬੱਚੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਗਿੱਲ, ਰਜਿੰਦਰਪਾਲ ਸਿੰਘ ਜਿੰਦੀ, ਹੈੱਡ ਮਾਸਟਰ ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ, ਪੰਚ ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ।

WRITTEN BY