ਅੰਮ੍ਰਿਤਸਰ, 13 ਮਈ (ਸੁਨੀਲ ਗੁਪਤਾ)- ਸ੍ਰੀ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੇ ਨਿਰਦੇਸ਼ਾ ਅਨੁਸਾਰ ਅਤੇ ਸ੍ਰੀ ਗੁਰਚਰਨ ਸਿਘ ਏ.ਡੀ.ਸੀ.ਪੀ. ਟਰੈਫਿਕ, ਸ: ਮਹਿੰਦਰ ਸਿੰਘ ਏ.ਸੀ.ਪੀ. ਟਰੈਫਿਕ ਜੀ ਦੀ ਯੋਗ ਅਗਵਾਈ ਹੇਠ ਯੂਨਾਈਟਿਡ ਨੈਸ਼ਨਲ ‘ਗਲੋਬਲ ਸੜਕ ਸੁਰੱਖਿਆ ਸਪਤਾਹ’ ਦੇ ਪੰਜਵੇਂ ਦਿਨ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਅੱਜ ਸੀਨੀਅਰ ਸਕੈਂਡਰੀ ਸਕੂਲ ਲੜਕੀਆਂ ਮਾਲ ਰੋਡ ਵਿਖੇ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਐਸ.ਆਈ. ਪਰਮਜੀਤ ਸਿੰਘ, ਐਚ.ਸੀ. ਸਲਵੰਤ ਸਿੰਘ, ਐਚ.ਸੀ. ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੜਕ ਉੱਪਰ ਚੱਲਣ ਦੇ ਨਿਯਮਾਂ ਅਤੇ ਕਾਨੂੰਨ ਪ੍ਰਤੀ ਜਾਗਰੂਕ ਕਰਵਾਇਆ ਅਤੇ ਸੜਕ ਹਾਦਸਿਆਂ ਤੋਂ ਕਿਵੇਂ ਬਚਾਅ ਕੀਤਾ ਜਾਵੇ ਬਾਰੇ ਵੀ ਜਾਗਰੂਕ ਕੀਤਾ ਅਤੇ ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਦਿੱਤੇ।ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਤੇਜ ਗਤੀ ਕਾਰਨ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਗੱਡੀ ਦੀ ਸਪੀਡ ਕੰਟਰੋਲ ਵਿਚ ਰੱਖ ਕੇ ਚਲਾਉਣ ਲਈ ਦੱਸਿਆ ਗਿਆ। ਇਸ ਤੋਂ ਇਲਾਵਾ ਏ.ਐਸ.ਆਈ. ਜੋਤੀ ਸ਼ਰਮਾ ਨੇ ਪੰਜਾਬ ਪੁਲਿਸ ਵੱਲੋਂ ਲੜਕੀਆਂ ਲਈ ਜਾਰੀ ਐਪ ‘ਸ਼ਕਤੀ ਪੰਜਾਬ ਪੁਲਿਸ ਐੱਪ’ ਬਾਰੇ ਲੜਕੀਆਂ ਨੂੰ ਜਾਗਰੂਕ ਕੀਤਾ।
ਸੜਕ ਸੁਰੱਖਿਆ ਸਪਤਾਹ ਤਹਿਤ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਮਾਲ ਰੋਡ ਸਥਿਤ ਲੜਕੀਆਂ ਸਕੂਲ ਵਿਖੇ ਸੈਮੀਨਾਰ



