Skip to content
Independent perspectives. Global stories.
BREAKING

ਪਾਤੜਾਂ ਵਿੱਚ ਛਾਪੇਮਾਰੀ ਦੌਰਾਨ 1 ਔਰਤ ਸਮੇਤ 3 ਮੁਲਜ਼ਮ ਸ਼ਰਾਬ ਸਮੇਤ ਕਾਬੂ

Share this story

image ਪਾਤੜਾਂ, 11 ਮਈ (ਹਰਭਜਨ ਸਿੰਘ ਮਹਿਰੋਕ)- ਪੰਜਾਬ ਸਰਕਾਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਮੁਤਾਬਿਕ ਪੁਲਿਸ ਪ੍ਰਸ਼ਾਸ਼ਨ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਨ ਵਿੱਚ ਕੋਈ ਕੋਰ ਕਸਰ ਨਹੀਂ ਛੱਡ ਰਿਹਾ। ਇਸੇ ਘੜੀ ਤਹਿਤ ਅੱਜ ਪਾਤੜਾਂ ਪੁਲਿਸ ਵੱਲੋਂ ਖਾਸ ਮੁਖਬਰ ਦੀ ਇਤਲਾਹ ਤੇ ਛਾਪਾ ਮਾਰੀ ਕਰਕੇ ਚੁਨਾਗਰਾ ਰੋਡ ਤੋਂ 72 ਪੇਟੀਆਂ ਦੇਸੀ ਅਤੇ ਅੰਗ੍ਰੇਜੀ ਸ਼ਰਾਬ ਦੀਆਂ ਇਕ ਘਰ ਵਿਚੋਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਤੜਾਂ ਥਾਣਾ ਮੁੱਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਕਿਸੇ ਵੀ ਤਰਾਂ ਦੇ ਦਬਾਅ ਤੋਂ ਉਪਰ ਉਠ ਕੇ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਜਗ੍ਹਾ-ਜਗ੍ਹਾ ਛਾਪਾਮਾਰੀ ਕਰਨ ਦੌਰਾਨ ਪਿੰਡ ਹਰਿਅਉ ਕਲਾਂ ਤੋਂ ਫਕੀਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਵਿੱਚ ਚਲਦੀ ਭੱਠੀ ਦੇਸੀ ਸ਼ਰਾਬ ਲਾਣ ਫੜਕੇ ਉਨ੍ਹਾਂ ਕੋਲੋਂ 7 ਬੋਤਲਾਂ ਸ਼ਰਾਬ ਅਤੇ 30 ਲੀਟਰ ਕੱਚੀ ਲਾਣ ਫੜਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਗੇ ਜਾਣਕਾਰੀ ਦਿੰਦੇ ਹੋਏ ਥਣਾ ਮੁੱਖੀ ਨੇ ਦੱਸਿਆ ਚੁਨਾਗਰਾ ਰੋਡ ਤੇ ਨਜਾਈਜ ਤੌਰ ਤੇ ਹੋ ਰਹੀ ਸ਼ਰਾਬ ਦੀ ਵਿਕਰੀ ਦੀ ਕਿਸੇ ਖਾਸ ਮੁਖਬਰ ਦੀ ਤਲਾਹ ਮਿਲਣ ਤੇ ਛਾਪੇਮਾਰੀ ਕੀਤੀ ਗਈ ਹੈ, ਜਿਸ ਦੌਰਾਨ ਚੁਨਾਗਰਾ ਰੋਡ ਤੇ ਰਹਿਣ ਵਾਲੀ ਸੰਤੋਸ਼ ਰਾਣੀ ਅਤੇ ਮਨੋਜ ਕੁਮਾਰ ਨੂੰ ਰੰਗੇ ਹੱਥੀਂ 72 ਪੇਟੀਆਂ ਸ਼ਰਾਬ ਸਮੇਤ ਘਰ ਚੋਂ ਫੜਿਆ ਹੈ। ਇਨ੍ਹਾਂ ਵਿਅਕਤੀਆਂ ਤੇ ਐਕਸਾਈਜ ਐਕਟ ਦੇ ਅਧਾਰ ਤੇ 61/1/14 ਪਰਚਾ ਦਰਜ ਕਰਕੇ ਗਿਫ੍ਰਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੀ ਡੁੰਘਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ।

WRITTEN BY