Skip to content
Independent perspectives. Global stories.
BREAKING

ਰਾਮਪੁਰਾ ਪੁਲਿਸ ਨੇ ਸਮਾਨ ਸਮੇਤ ਚੋਰ ਕੀਤਾ ਕਾਬੂ

Share this story

image ਰਾਮਪੁਰਾ ਫੂਲ, 11 ਮਈ (ਕੁਲਜੀਤ ਸਿੰਘ ਢੀਂਗਰਾ)- ਥਾਣਾ ਸਿਟੀ ਦੇ ਐਸ.ਐਚ.ਓ ਕਮਲਜੀਤ ਸਿੰਘ ਨੇ ਗਲਤ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ’ਤੇ ਚੋਰੀ ਦੇ ਸਮਾਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ। ਪੜਤਾਲੀਆ ਅਫ਼ਸਰ ਦਿਲਬਾਗ ਸਿੰਘ ਨੇ ਦਸਿਆ ਕਿ ਜਾਹਿਦ ਖਾਂ ਪੁੱਤਰ ਅਬਦੁਲ ਗਫੂਰ ਵਾਸੀ ਜਮਾਲਪੁਰਾ ਗੁਰੂ ਸਰ ਵਾਲੇ ਪਾਸਿਉਂ ਸੂਏ ਦੀ ਪਟੜੀ ਦੇ ਨਾਲ-ਨਾਲ ਮੋਟਰ ਸਾਈਕਲ ’ਤੇ ਆ ਰਿਹਾ ਸੀ, ਪੁਲਿਸ ਦੇ ਲੱਗੇ ਨਾਕੇ ਨੂੰ ਦੇਖ ਕੇ ਉਕਤ ਦੋਸ਼ੀ ਨੇ ਮੋਟਰ ਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਉਕਤ ਕੋਲੋਂ ਚੋਰੀ ਦਾ ਇੱਕ ਮੋਟਰ ਸਾਈਕਲ ਪੀ.ਬੀ-03-1450, ਡੀ.ਵੀ.ਡੀ, ਮੋਬਾਈਲ ਫੋਨ ਬਰਾਮਦ ਕੀਤਾ ਹੈ, ਜਿਸ ਦੀ ਕੁੱਲ ਕੀਮਤ 60 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਉਕਤ ਖਿਲਾਫ਼ ਮੁਕੱਦਮਾ ਨੰਬਰ 51 ਤਹਿਤ ਧਾਰਾ 379, 411, ਆਈ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

WRITTEN BY