ਬਟਾਲਾ, 11 ਮਈ (ਅਰਵਿੰਦਰ ਸਿੰਘ, ਡੈਨੀਅਲ)- ਹਰਚੋਵਾਲ ਚੌਕ ਦੇ ਨਜ਼ਦੀਕ ਬਟਾਲਾ ਰੋਡ ਤੇ ਅੱਜ ਸਵੇਰੇ ਕਰੀਬਨ 8 ਵਜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਬਸ ਪੇੜ ਨਾਲ ਜਾ ਟਕਰਾਈ । ਜਿਸ ਵਿੱਚ ਡਰਾਈਵਰ ਨੇ ਦੱਸਿਆ ਕਿ ਕਰੀਬਨ 25 ਬੱਚੇ ਬਸ ਵਿੱਚ ਸਨ। ਜਿਨ੍ਹਾਂ ਵਿਚੋਂ ਕੁਝ ਬੱਚਿਆਂ ਦੇ ਨਾਮ ਜਸਕਰਨ ਸਿੰਘ, ਨਵਜੋਤ ਸਿੰਘ, ਨਵਦੀਪ ਸਿੰਘ, ਨਵਦੀਪ ਕੌਰ ਸਨ। ਜਿਨ੍ਹਾਂ ਵਿਚੋਂ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਹੋਰ ਬੱਚਿਆਂ ਨੂੰ ਗੁਜੀਆਂ ਸੱਟਾ ਲੱਗਣ ਦਾ ਖਾਦਸਾ ਹੈ ਤੇ ਬੱਚਿਆਂ ਨੇ ਸਕੂਲ ਪ੍ਰਸ਼ਾਸਨ ਦੇ ਡਰ ਤੋਂ ਨਾ ਹੀ ਆਪਣੇ ਨਾਮ ਦੱਸੇ ਤੇ ਨਾ ਹੀ ਆਪਣੇ ਲੱਗੀਆਂ ਸੱਟਾਂ ਬਾਰੇ ਜ਼ਿਕਰ ਕੀਤਾ। ਪੱਤਰਕਾਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਤੇ ਬਸ ਨੂੰ ਚਲਾ ਰਹੇ ਡਰਾਈਵਰ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਕੂਲ ਮਾਲਕ ਰਮੇਸ਼ ਪੱਡਾ ਨਾਲ ਗੱਲ ਕਰਕੇ ਮੇਰਾ ਨਾਮ ਪੁਛ ਲਉ। ਮੈਂ ਨਹੀਂ ਦੱਸਣਾ। ਸਾਰੀ ਘਟਨਾ ਬਾਰੇ ਰਮੇਸ਼ ਪੱਡਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਿੱਧੇ ਤੱਕ ਹੀ ਪੱਤਰਕਾਰ ਨੂੰ ਧੱਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਸ਼ਾਮ ਤੱਕ ਹੀ ਪੱਤਰਕਾਰ ਦਾ ਇਲਾਜ ਕਰਨ ਬਾਰੇ ਧੱਮਕੀ ਦਿੱਤੀ ਤੇ ਉਸ ਵੇਲੇ ਮੌਜੂਦ ਡਿਪਟੀ ਭਾਰਤ ਭੂਸ਼ਣ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ ਸਕੂਲ ਦੇ ਟੀਮ ਮੁਖੀ ਨੇ ਇਹ ਧੱਮਕੀਆਂ ਸੁਣ ਕੇ ਇਸ ਗੱਲ ਦੀ ਨਿਖੇਪੀ ਕੀਤੀ ਤੇ ਇਨ੍ਹਾਂ ਧੱਮਕੀਆਂ ਦਾ ਵਿਰੋਧ ਕੀਤਾ ਪਰ ਰਮੇਸ਼ ਪੱਡਾ ਨੇ ਆਪਣੀਆਂ ਧੱਮਕੀਆਂ ਬੰਦ ਨਹੀਂ ਕੀਤੀਆਂ ਤੇ ਕਿਹਾ ਕਿ ਇਹ ਬਸਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀਆਂ ਬਸਾਂ ਹਨ। ਹਾਦਸਾਗ੍ਰਸਤ ਬੱਚਿਆਂ ਦੇ ਮਾਤਾ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਘਟਨਾ ਜਦੋਂ ਸੋਸ਼ਲ ਮੀਡੀਆਂ ਜਰੀਏ ਮਿਲੀ ਹੈ ਤੇ ਸਕੂਲ ਦੇ ਪ੍ਰਬੰਧਕਾਂ ਨੇ ਇਹ ਸਾਰੀ ਘਟਨਾ ਬਾਰੇ ਮਾਪਿਆਂ ਨੂੰ ਸੂਚਿਤ ਨਹੀਂ ਕੀਤਾ ਤੇ ਸਾਡੇ ਬੱਚੇ ਪਤਾ ਨੇ ਕਿਸ ਹਾਲਤ ਵਿੱਚ ਹਨ। ਇਸ ਘਟਨਾ ਬਾਰੇ ਸਤਪਾਲ ਸਿੰਘ ਔਲਖ ਮੌਜੂਦਾ ਸਰਪੰਚ ਨੇ ਦੱਸਿਆ ਕਿ ਸਾਡੇ ਪੰਜ ਬੱਚੇ ਇਸ ਬਸ ਵਿੱਚ ਜਾਂਦੇ ਹਨ ਤੇ ਇਹ ਬਸ ਰੋਜ਼ਾਨਾ 7:50 ਤੇ ਔਲਖ ਬੇਟ ਪਿੰਡ ਆਉਂਦੀ ਹੈ ਤੇ ਸਕੂਲ ਦਾ ਸਮਾਂ 8 ਵਜੇ ਹੈ ਤੇ ਇਸ ਕਾਰਨ ਇਹ ਹਾਦਸਾ ਵਾਪਰਿਆਂ ਹੈ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹਾਦਸਾ 8 ਵਜੇ ਦੇ ਕਰੀਬ ਹੋਇਆ ਹੈ ਤੇ ਇਸ ਹਾਦਸੇ ਬਾਰੇ 12 ਵਜੇ ਤੱਕ ਕਿਸੇ ਵੀ ਮਾਤਾ ਪਿਤਾ ਨੂੰ ਦੱਸਿਆ ਗਿਆ ਤੇ ਇਹ ਸਾਰੀ ਗਲਤੀ ਸਕੂਲ ਦੀ ਹੈ। ਇਸ ਘਟਨਾ ਬਾਰੇ ਬੱਚਿਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਕੋਲੋਂ ਅਪੀਲ ਕੀਤੀ ਹੈ ਕਿ ਸਕੂਲ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇ। ਇਸ ਘਟਨਾ ਬਾਰੇ ਜਦੋਂ ਐਮ ਐਲ ਏ ਸ; ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ ਫੋਨ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡਾ ਇਸ ਸਕੂਲ ਨਾਲ ਕੋਈ ਲਾਕਾ ਦੇਕਾ ਨਹੀਂ ਹੈ ਨਾ ਹੀ ਸਕੂਲ ਨਾਲ ਸਾਡਾ ਕੋਈ ਰਿਸ਼ਤਾ ਹੈ ਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗਲਤ ਸ਼ਬਦਾਵਲੀ ਵਰਤੋਂ ਕਰਨ ਵਾਲੇ ਦੀ ਘੋਰ ਨਿੰਦਿਆ ਕੀਤੀ ਹੈ।
ਕੈਂਬਰਿਜ ਸਕੂਲ ਬਟਾਲਾ ਦੀ ਬਸ ਦਾ ਹਾਦਸਾ ਹੋਣ ਤੇ ਖਬਰ ਲੈਣ ਪਹੁਚ ਪੱਤਰਕਾਰ ਨੂੰ ਰਮੇਸ਼ ਪੱਡਾ ਨੇ ਬੋਲੇ ਮਾੜੇ ਸ਼ਬਦ



