Skip to content
Independent perspectives. Global stories.
BREAKING

ਸੜਕਾਂ ’ਤੇ ਆਉਣ-ਜਾਣ ਦੇ ਨਿਯਮਾਂ ਤੋਂ ਜਾਣੂੰ ਕਰਵਾ ਰਹੀ ਹੈ ਟ੍ਰੈਫਿਕ ਪੁਲਿਸ

Share this story

image ਅੰਮ੍ਰਿਤਸਰ, 9 ਮਈ (ਦਵਾਰਕਾ ਨਾਥ ਰਾਣਾ)- ਪੰਜਾਬ ਵਿਚ ਨਿਤ ਦਿਨ ਵੱਧ ਰਹੀ ਸੜਕ ਹਾਦਸਿਆਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਹਿਰੀ ਪੁਲਿਸ ਨੇ ਕਮਿਸ਼ਨਰ ਸ੍ਰੀ ਐਸ. ਐਸ. ਸ੍ਰੀਵਾਸਤਵਾ ਦੀ ਅਗਵਾਈ ਹੇਠ ਲੋਕਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਹੈ, ਜਿਸ ਤਹਿਤ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਟ੍ਰੈਫਿਕ ਮਾਹਿਰਾਂ ਵੱਲੋਂ ਜਾਣੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਵੱਡੇ ਫਲੈਕਸ, ਬੈਨਰ, ਹੋਰਡਿੰਗਜ਼ ਆਦਿ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਅੱਜ ਟ੍ਰੈਫਿਕ ਪੁਲਿਸ ਵਿਚ ਸ਼ਾਮਿਲ ਅਮਲਾ, ਜਿਸ ਵਿਚ ਡੀ. ਐਸ. ਪੀ., ਇੰਸਪੈਕਟਰ, ਹੌਲਦਾਰ ਅਤੇ ਸਿਪਾਹੀ ਆਦਿ ਸ਼ਾਮਿਲ ਸਨ, ਨੇ ਟ੍ਰੈਫਿਕ ਨਿਯਮਾਂ ਤੋਂ ਜਾਣੂੰ ਕਰਵਾਉਂਦੇ ਬੈਨਰ ਚੁੱਕ ਕੇ ਮੋਟਰ ਸਾਈਕਲ ਰੈਲੀ ਕੱਢੀ। ਰੈਲੀ ਨੂੰ ਸਦਰ ਚੌਕ ਤੋਂ ਏ ਸੀ ਪੀ ਸ੍ਰੀ ਮਨਿੰਦਰਬੀਰ ਸਿੰਘ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ, ਜੋ ਕਿ ਵੱਖ-ਵੱਖ ਚੌਕਾਂ ਵਿਚ ਟ੍ਰੈਫਿਕ ਨਿਯਮਾਂ ਬਾਰੇ ਪੈਂਫਲਿਟ ਵੰਡਦੀ ਹੋਈ ਗਈ। ਇਸ ਵਿਚ ਆਮ ਲੋਕਾਂ ਨੂੰ ਤੇਜ ਗਤੀ ਕਾਰਨ ਹੋ ਰਹੇ ਹਾਦਸਿਆਂ ਤੋਂ ਬਚਣ ਲਈ ਗੱਡੀ ਦੀ ਸਪੀਡ ਕੰਟਰੋਲ ਵਿਚ ਰੱਖ ਕੇ ਚਲਾਉਣ ਦੀ ਜਾਚ ਦੱਸੀ ਗਈ।  ਕਮਿਸ਼ਨਰ ਐਸ ਐਸ ਸ੍ਰੀਵਾਸਤਵਾ ਨੇ ਇਸ ਮੌਕੇ ਆਪਣੇ ਸੰਦੇਸ਼ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਨਿੱਤ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਸਾਡਾ ਸਾਥ ਦੇਣ।

WRITTEN BY