ਮਲੋਟ, 9 ਮਈ (ਜਗਦੀਪ ਧਵਨ)- ਮਲੋਟ ਦੇ ਟ੍ਰੈਫਿਕ ਇੰਚਾਰਜ਼ ਵਿਸ਼ਨ ਲਾਲ ਦੀ ਸ਼ਹਿਰ ਨੂੰ ਟ੍ਰੈਫਿਕ ਸੁਧਾਰ ਮੁਹਿੰਮ ਲਗਾਤਾਰ ਜਾਰੀ ਹੈ। ਆਵਾਜਾਈ ਨਿਯਮਾਂ ਨੂੰ ਛਿੱਕੇ ਟੰਗ ਕੇ ਮੋਟਰਸਾਇਕਲਾਂ ਤੇ ਹੂਟਰ, ਪਟਾਕੇ ਮਾਰਨ, ਸ਼ੇਅਰੋ ਸ਼ਾਇਰੀ ਅਤੇ ਫੈਂਸੀ ਨੰਬਰ ਪਲੇਟਾਂ ਦੇ ਨਾਲ ਕਾਰਾਂ ਦੇ ਸ਼ੀਸ਼ਿਆਂ ਤੇ ਜਾਲੀਆਂ ਅਤੇ ਕਾਲੀਆਂ ਫਿਲਮਾਂ ਲਾ ਕੇ ਚੱਲਣ ਵਾਲਿਆਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਕਈ ਕਾਰਾਂ ਅਤੇ ਮੋਟਰਸਾਇਕਲ ਸਵਾਰਾਂ ਦੇ ਚਲਾਣ ਕੱਟੇ ਗਏ। ਟ੍ਰੈਫਿਕ ਇੰਚਾਰਜ਼ ਵਿਸ਼ਨ ਲਾਲ ਨੇ ਦੱਸਿਆ ਕਿ ਮੂੰਹ ਢੱਕਕੇ ਚੱਲਣ, ਗੱਡੀਆਂ ਦੇ ਸ਼ੀਸ਼ਿਆਂ ਤੇ ਕਾਲੀਆਂ ਫਿਲਮਾਂ ਲਾਉਣ, ਦੇ ਨਾਲ ਨਾਲ ਮੋਟਰਸਾਈਕਲਾਂ ਤੇ ਹੂਟਰ ਤੇ ਪਟਾਕੇ ਚਲਾਉਣ, ਬਿਨਾਂ ਹੈਲਮਟ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਭਾਂਵੇਂ ਉਹ ਕਿੰਨੇ ਵੀ ਉਚੇ ਰੁਤਬੇ ਅਤੇ ਪਹੁੰਚ ਵਾਲਾ ਵੀ ਹੋਵੇ। ਉਨਾਂ ਖਾਸ ਕਰ ਲੋਕਾਂ ਨੂੰ ਅਪੀਲ ਕੀਤੀ ਕਿ ਨਿਯਮਾਂ ਅਨੁਸਾਰ ਵਹੀਕਲ ਚਲਾਉਣ ਆਪਣੇ ਡਰਾਇਵਰੀ ਲਾਇਸੰਸ ਅਤੇ ਗੱਡੀਆਂ ਦੇ ਕਾਗਜ਼ ਆਦਿ ਨਾਲ ਲੈ ਕੇ ਚੱਲਣ ਟ੍ਰੈਫਿਕ ਪੁਲਿਸ ਹਮੇਸ਼ਾ ਤੁਹਾਡੀ ਜਾਨ ਦੀ ਰਾਖੀ ਲਈ ਹੀ ਤੁਹਾਨੂੰ ਨਿਯਮਾਂ ਅਨੁਸਾਰ ਚੱਲਣ ਦੀ ਅਪੀਲ ਕਰਦੀ ਹੈ ਤੁਹਾਡੀ ਨਿੱਕੀ ਜਿਹੀ ਗਲਤੀ ਤੁਹਾਡੀ ਅਤੇ ਦੂਸਰੇ ਦੀ ਜਾਨ ਲੈ ਸਕਦੀ ਹੈ। ਉਨਾਂ ਸ਼ਹਿਰ ਦੇ ਮੁੱਖ ਬਜ਼ਾਰਾਂ ਤੇ ਕੌਮੀ ਮਾਰਗਾਂ ਤੇ ਵਹੀਕਲ ਖੜ੍ਹੇ ਕਰਨ ਅਤੇ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਤਰੰਤ ਹਟਾ ਲੈਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਏ ਐਸ ਆਈ ਵਿਸ਼ਨ ਲਾਲ ਦਾ ਖੌਫ ਇਲਾਕੇ ਦੀ ਵਿਗੜੀ ਮੂੰਡੀਹਰ ਬਹੁਤ ਮੰਨਦੀ ਹੈ ਕਿਉਕਿ ਵਿਗੜੀ ਹੋਈ ਟ੍ਰੈਫਿਕ ਵਿਵਸਥਾ ਨੂੰ ਲੀਹਾਂ ਤੇ ਲਿਆਉਣ ਅਤੇ ਆਵਾਜਾਈ ਨਿਯਮਾਂ ਨੂੰ ਛਿੱਕੇ ਟੰਗਣ ਵਾਲਿਆਂ ਨੂੰ ਸਿੱਧੇ ਰਾਹ ਪਾਉਣ ਵਾਲੇ ਕੜਕ ਪੁਲਿਸ ਅਫ਼ਸਰ ਵਜੋਂ ਜਾਣੇ ਜਾਂਦੇ ਹਨ।
ਟ੍ਰੈਫਿਕ ਨਿਯਮਾਂ ਦੀ ਉ¦ਘਣਾ ਬਰਦਾਸ਼ਤ ਨਹੀਂ : ਵਿਸ਼ਨ ਲਾਲ



