Skip to content
Independent perspectives. Global stories.
BREAKING

ਡੀ.ਏ.ਵੀ. ਪਬਲਿਕ (ਸੀ.ਸੈ) ਸਕੂਲ ਖੰਨਾ ਵਿੱਚ ਸੜਕ ਸੁਰੱਖਿਆ ਪ੍ਰੋਗਰਾਮ ਦਾ ਆਯੋਜਨ

Share this story

image ਖੰਨਾ, 9 ਮਈ (ਕੇ ਐਲ ਸਹਿਗਲ)- ਡੀ.ਏ.ਵੀ ਪਬਲਿਕ ਸਕੂਲ ਖੰਨਾ ਵਿੱਚ ਸੜਕ ਸੁਰੱਖਿਆ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਖੰਨਾ ਦੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਬੱਚਿਆਂ ਨੂੰ ਸੜਕ ਦੁਰਘਟਨਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸੜਕ ਦੁਰਘਟਨਾ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ, ਇਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਸਮਝਾਇਆ। ਸਕੂਲ ਵਿੱਚ ਸੜਕ ਸੁੱਰਖਿਆ ਸੰਬੰਧੀ ਕਈ ਪ੍ਰਕਾਰ ਤਰ੍ਹਾਂ ਗਤੀ-ਵਿਧੀਆਂ ਕਰਵਾਈਆਂ ਗਈਆਂ – ਰੰਗ ਭਰੋ ਪ੍ਰਤੀਯੋਗਤਾ, ਸੜਕ ਚਿੰਨ੍ਹਾਂ ਦੀ ਪਹਿਚਾਣ ਅਤੇ ਸੜਕ ਬਾਰੇ ਸਲੋਗਨ ਆਦਿ। ਇਸ ਆਯੋਜਨ ਦੀ ਵਿਸ਼ੇਸ਼ ਮੱਹਤਤਾ ਬੱਚਿਆਂ ਨੂੰ ਆਪਣੇ ਜੀਵਨ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਅਨੁਜਾ ਭਾਰਦਵਾਜ ਅਤੇ ਸਾਰੇ ਅਧਿਆਪਕਾਂ ਨੇ ਬੱਚਿਆਂ ਨੂੰ ਸੜਕ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁਕਵਾਈ। ਇਸ ਪ੍ਰੋਗਰਾਮ ਵਿੱਚ ਦਸਵੀ ਜਮਾਤ ਦੇ ਚਾਰ ਅਤੇ ਅੱਠਵੀ ਜਮਾਤ ਦੇ ਇੱਕ ਵਿਦਿਆਰਥੀ ਨੇ ਰੋਡ ਸੇਫਟੀ ਦੇ ਲਈ ਪੇਟਿੰਗ ਬਣਾਈ ਅਤੇ ਜਿਨ੍ਹਾਂ ਨੂੰ ਐਸ.ਐਸ.ਪੀ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।

WRITTEN BY