Skip to content
Independent perspectives. Global stories.
BREAKING

ਸੁਪਰੀਮ ਕੋਰਟ ਵੱਲੋਂ ਜਸਟਿਸ ਸੀਐਸ ਕਰਨਨ ਨੂੰ 6 ਮਹੀਨੇ ਕੈਦ ਦੀ ਸਜ਼ਾ

Share this story

ਇਤਿਹਾਸ ’ਚ ਪਹਿਲੀ ਵਾਰ ਵਰਤਮਾਨ ਜੱਜ ਦੋਸ਼ੀ ਕਰਾਰ – ਤੁਰੰਤ ਜੇਲ੍ਹ ਭੇਜਣ ਦੇ ਹੁਕਮ
image ਨਵੀਂ ਦਿੱਲੀ, 9 ਮਈ (ਪੰਜਾਬ ਟਾਇਮਜ਼ ਬਿਊਰੋ)- ਕਲਕੱਤਾ ਹਾਈਕੋਰਟ ਦੇ ਜੱਜ ਜਸਟਿਸ ਸੀਐਸ ਕਰਨਨ ਨੂੰ ਸੁਪਰੀਮ ਕੋਰਟ ਦੇ ਅਪਮਾਨ ਦਾ ਦੋਸ਼ੀ ਕਰਾਰ ਦਿੰਦੇ ਹੋਏ ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਕੈਦ ਦੀ ਇਹ ਸਜ਼ਾ 7 ਜੱਜਾਂ ਦੇ ਸੰਵਿਧਾਨਕ ਬੈਚ ਨੇ ਸੁਣਾਈ। ਅਦਾਲਤ ਨੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਜਸਟਿਸ ਕਰਨਨ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਣ। ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਵਰਤਮਾਨ ਜੱਜ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਅਦਾਲਤ ਨੇ ਨਾਲ ਹੀ ਮੀਡੀਆ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਜਸਟਿਸ ਕਰਨਨ ਦਾ ਬਿਆਨ ਛਾਪਣ ਜਾਂ ਟੈਲੀਕਾਸਟ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਜਸਟਿਸ ਕਰਨਨ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਉਨ੍ਹਾਂ ਦੇ 6 ਸਾਥੀ ਜੱਜਾਂ ਨੂੰ ਐਸਸੀ/ਐਸਟੀ ਕਾਨੂੰਨ ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਦੇ ਆਦੇਸ਼ ਦਿੱਤੇ ਸਨ। 1 ਮਈ ਨੂੰ ਸੁਪਰੀਮ ਕੋਰਟ ਦੇ 7 ਜੱਜਾਂ ਦੇ ਸੰਵਿਧਾਨਿਕ ਬੈਚ ਨੇ ਜਸਟਿਸ ਕਰਨਨ ਦੀ ਮਾਨਸਿਕ ਜਾਂਚ ਲਈ ਮੈਡੀਕਲ ਬੋਰਡ ਬਣਾਉਣ ਦੇ ਆਦੇਸ਼ ਦਿੱਤੇ ਸਨ ਅਤੇ ਕਿਹਾ ਸੀ ਕਿ ਕਲਕੱਤਾ ਦੇ ਸਰਕਾਰੀ ਹਸਪਤਾਲ ਦਾ ਮੈਡੀਕਲ ਬੋਰਡ 4 ਮਈ ਨੂੰ ਜਸਟਿਸ ਕਰਨਨ ਦੀ ਜਾਂਚ ਕਰੇਗਾ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਮੈਡੀਕਲ ਬੋਰਡ ਦੀ ਮਦਦ ਲਈ ਪੁਲਿਸ ਟੀਮ ਬਣਾਉਣ। ਮੈਡੀਕਲ ਬੋਰਡ ਨੇ 8 ਮਈ ਤੱਕ ਸੁਪਰੀਮ ਕਰੋਟ ਨੂੰ ਰਿਪੋਰਟ ਸੌਪਣੀ ਸੀ, ਪਰ ਜਸਟਿਸ ਕਰਨਨ ਨੇ ਜਾਂਚ ਤੋ2 ਇਨਕਾਰ ਕਰ ਦਿੱਤਾ ਅਤੇ ਸੱਤਾਂ ਜੱਜਾਂ ਦੇ ਖਿਲਾਪ ਗੈਰ ਜਮਾਨਦੀ ਵਾਰੰਟ ਜਾਰੀ ਕਰ ਦਿੱਤੇ। ਸੁਪਰੀਮ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਦੇਸ਼ ਦੀ ਕੋਈ ਵੀ ਅਦਾਲਤ ਜਾਂ ਟਰਬਿਊਨਲ 8 ਫਰਵਰੀ ਤੋਂ ਬਾਅਦ ਜਾਰੀ ਕੀਤੇ ਗਏ ਜਸਟਿਸ ਕਰਨਨ ਦੇ ਆਦੇਸ਼ਾਂ ’ਤੇ ਕੋਈ ਕਾਰਵਾਈ ਨਾ ਕਰਨ। ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਜਸਟਿਸ ਕਰਨਨ ਅਦਾਲਤ ਵਿੱਚ ਖੁਦ ਪੇਸ਼ ਨਹੀਂ ਹੋਏ ਸਨ। ਅਦਾਲਤ ਵਿੱਚ ਪੇਸ਼ ਕੇਂਦਰ ਸਰਕਾਰ ਦੇ ਐਡਵੋਕੇਟ ਜਨਰਲ ਸ੍ਰੀ ਮੁਕੁਲ ਰੋਹਿਤ ਅਲੀ ਨੇ ਕਿਹਾ ਕਿ ਜਸਟਿਸ ਕਰਨਨ ਨੇ ਸੁਪਰੀਮ ਕੋਰਟ ਦੇ 7 ਜੱਜਾਂ ਖਿਲਾਫ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਉਹ ਮਾਨਸਿਕ ਤੌਰ ’ਤੇ ਠੀਕ ਨਹੀਂ ਹਨ। ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਖਿਲਾਫ  ਅਦਾਲਤ ਦੀ ਤੌਹੀਨ ਸਬੰਧੀ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਗਈ। 31 ਮਾਰਚ ਨੂੰ ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਪਹਿਲੀਵਾਰ ਹਾਈ ਕੋਰਟ ਦੇ ਜੱਜ ਨਾਲ 49 ਮਿੰਟ ਬਹਿਸ ਚੱਲੀ ਸੀ। ਉਸ ਸਮੇਂ ਮੁੱਖ ਜੱਜ ਨੇ ਜਸਟਿਸ ਕਰਨਨ ਦੇ ਜਵਾਬਾਂ ਉੱਪਰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਉਹ ਬਿਮਾਰ ਹਨ ਤਾਂ ਅਦਾਲਤ ਵਿੱਚ ਮੈਡੀਕਲ ਸਰਟੀਫਿਕੇਟ ਦਾਖਲ ਕਰਨ।

WRITTEN BY