ਮੁੰਬਈ, 3 ਸਤੰਬਰ (ਪੀ.ਟੀ.)- ਬਾਲੀਵੁੱਡ ਅਦਾਕਾਰ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦੇ ਸ਼ਾਦੀ ਤੋਂ ਬਾਅਦ ਹੁਣ ਕਰੀਨਾ ਦੇ ਪ੍ਰੈਗਨੈਟ ਹੋਣ ਦੀਆਂ ਖ਼ਬਰਾਂ ਬਾਲੀਵੁੱਡ ਵਿਚ ਗਰਮਾ ਰਹੀਆਂ ਹਨ। ਜਲਦ ਹੀ ਕਰੀਨਾ ਦੇ ਫੈਂਸ ਨੂੰ ਇਹ ਖੁਸ਼ਖਬਰੀ ਮਿਲਣ ਵਾਲੀ ਹੈ। ਮੀਡੀਆ ਵਿਚ ਉਨ੍ਹਾਂ ਦੇ ਪ੍ਰੈਗਨੈਟ ਹੋਣ ਦੀ ਚਰਚਾ ਹੈ। ਦਰਅਸਲ ਸੱਚਾਈ ਇਹ ਹੈ ਕਿ ਇਸ ਸਮੇਂ ਕਰੀਨਾ ਆਪਣੀ ਨਵੀਂ ਫ਼ਿਲਮ ‘ਗੌਰੀ ਤੇਰੇ ਪਿਆਰ ਮੇਂ’ ਦੀ ਸ਼ੂਟਿੰਗ ਵਿਚ ਰੁਝੀ ਹੋਈ ਹੈ। ਫ਼ਿਲਮ ਦੇ ਸੈਟ ‘ਤੇ ਕਰੀਨਾ ਕੁਝ ਅਜਿਹੇ ਅੰਦਾਜ਼ ਵਿਚ ਨਜ਼ਰ ਆਈ। ਇਸ ਫ਼ਿਲਮ ਵਿਚ ਕਰੀਨਾ ਨੇ ਗਰਭਵਤੀ ਮਹਿਲਾ ਦਾ ਕਿਰਦਾਰ ਨਿਭਾਇਆ ਹੈ। ਸ਼ੂਟਿੰਗ ਦੌਰਾਨ ਗਰਭਵਤੀ ਮਹਿਲਾ ਟ੍ਰੈਫਿਕ ਪੁਲਿਸ ਦੀ ਮਦਦ ਮੰਗਦੀ ਹੈ। ਇਸ ਸਮੇਂ ਇਮਰਾਨ ਖ਼ਾਨ ਵੀ ਉਨ੍ਹਾਂ ਦੇ ਨਾਲ ਹਨ। ਇਸ ਫ਼ਿਲਮ ਵਿਚ ਕਰੀਨਾ ਅਤੇ ਇਮਰਾਨ ਲੀਡ ਰੋਲ ਵਿਚ ਹਨ।