Skip to content
Independent perspectives. Global stories.
BREAKING

ਸ੍ਰੀ ਅਨੰਦਪੁਰ ਸਾਹਿਬ ’ਚ ਬੱਸ ਸਟੈਂਡ ਨੂੰ ਜਾਂਦੀ ਸੜ੍ਹਕ ’ਤੇ ਖੂਨੀ ਚੋਂਕ

Share this story

image ਸ੍ਰੀ ਅਨੰਦਪੁਰ ਸਾਹਿਬ,  4 ਅਪ੍ਰੈਲ ( ਦਵਿੰਦਰ ਪਾਲ ਸਿੰਘ, ਅੰਕੁਸ਼)-  ਸ੍ਰੀ ਕੀਰਤਪੁਰ ਸਾਹਿਬ-ਨੰਗਲ ਮੁੱਖ ਸੜ੍ਹਕ ਤੋਂ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਨੂੰ ਜਾਂਦੀ ਮੇਨ ਸੜ੍ਹਕ ਦੇ ਇੱਕ ਪਾਸੇ ਬੱਸ ਅੱਡਾ ਦੂਸਰੇ ਪਾਸੇ ਪੰਜਾਬ ਨੈਸ਼ਨਲ ਬੈਂਕ ਹੋਣ ਕਾਰਨ ਚੋਰਸਤਾ ਬਣਿਆ ਇਹ ਮੁੱਖ ਚੋਂਕ ਰੋਜ਼ਾਨਾ ਹੁੰਦੇ ਹਾਦਸਿਆਂ ਕਾਰਨ ਖੂਨੀ ਚੋਂਕ ਬਣਦਾ ਜਾ ਰਿਹਾ ਹੈ । ਮੁੱਖ ਸੜ੍ਹਕ ਤੋਂ ਸ਼ਹਿਰ ਅੰਦਰ ਆਉਣ ਅਤੇ ਸ਼ਹਿਰ ਅੰਦਰੋਂ ਮੁੱਖ ਸੜ੍ਹਕ ਤੇ ਜਾਣ ਸਮੇਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਮੁੱਖ ਸੜ੍ਹਕ ਹੋਣ ਕਾਰਨ ਇੱਥੇ ਕਈ ਵਾਰ ਐਕਸੀਡੈਂਟ ਹੋ ਚੁੱਕੇ ਹਨ, ਜਿਸ ਵਿੱਚ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ । ਦੱਸਣਯੋਗ ਹੈ ਕਿ ਇੱਕ ਪਾਸੇ ਬੱਸ ਸਟੈਂਡ ਹੋਣ ਕਾਰਨ ਇਸ ਸੜ੍ਹਕ ਤੇ ਹਰ ਸਮੇਂ ਬੱਸਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਅਤੇ ਕਈ ਵਾਰ ਬੱਸਾਂ ਵਾਲੇ ਸਵਾਰੀਆਂ ਨੂੰ ਬਿਠਾਉਣ ਲਈ ਆਪਣੀਆਂ ਬੱਸਾਂ ਸ਼ਹਿਰ ਅੰਦਰ ਆਉਣ ਵਾਲੇ ਰਸਤੇ ਵਿੱਚ ਖੜੀਆਂ ਕਰ ਦਿੰਦੇ ਹਨ , ਜਿਸ ਕਾਰਨ ਕਾਰਾਂ ਅਤੇ ਟੂ-ਵਹੀਲਰ ਸਵਾਰਾਂ ਨੂੰ ਦੂਸਰੇ ਪਾਸਿਉਂ ਆਉਂਦੀਆਂ ਗੱਡੀਆਂ ਦਿਖਾਈ ਨਹੀਂ ਦਿੰਦੀਆਂ , ਜਿਸ ਕਾਰਨ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਹਨ । ਇਸੇ ਤਰ੍ਹਾਂ ਦੂਸਰੇ ਪਾਸੇ ਪੰਜਾਬ ਨੈਸ਼ਨਲ ਬੈਂਕ ਹੋਣ ਕਾਰਨ ਸੜ੍ਹਕ ਤੇ ਗ੍ਰਾਹਕਾਂ ਦੇ ਵੱਡੀ ਗਿਣਤੀ ਵਹੀਕਲ ਖੜ੍ਹੇ ਰਹਿਣ ਕਾਰਨ ਹਰ ਸਮੇਂ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ , ਜੋ ਦੁਰਘਟਨਾਵਾਂ ਹੋਣ ਦਾ ਕਾਰਨ ਬਣਦੀ ਹੈ। ਸ਼ਹਿਰ ਵਾਸੀਆਂ ਸਾਬਕਾ ਸਰਕਲ ਪ੍ਰਧਾਨ ਜੱਥੇਦਾਰ ਸੰਤੋਖ ਸਿੰਘ , ਪ੍ਰੋ: ਹਰਦੀਪ ਸਿੰਘ , ਕੋਂਸਲਰ ਹਰਜੀਤ ਸਿੰਘ ਜੀਤਾ ਅਤੇ ਗੁਰਅਵਤਾਰ ਸਿੰਘ ਚੰਨ , ਠੇਕੇਦਾਰ ਸੁਰਜੀਤ ਸਿੰਘ ਸੰਧੂ , ਮਨਦੀਪ ਸਿੰਘ ਅਰੋੜਾ , ਜਸਵੀਰ ਸਿੰਘ ਜੱਸੂ , ਬਲਵੀਰ ਸਿੰਘ ਚਾਨਾ , ਰਾਣਾ ਰਾਮ ਸਿੰਘ , ਬਾਬੂ ਚਮਨ ਲਾਲ ਆਦਿ ਮੋਹਤਬਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਖੂਨੀ ਬਣਦੇ ਜਾ ਰਹੇ ਇਸ ਚੋਂਕ ਵਿੱਚ ਟ੍ਰੈਫਿਕ ਮੁਲਾਜਮਾਂ ਨੂੰ ਪੱਕੇ ਤੋਰ ਤੇ ਤਾਇਨਾਤ ਕੀਤਾ ਜਾਵੇ ਜਾਂ ਫਿਰ ਇੱਥੇ ਲਾਈਟਾਂ ਲਗਾਈਆਂ ਜਾਣ।

WRITTEN BY