ਜਲੰਧਰ, 4 ਮਈ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ‘ਚ ਅੰਦਰੂਨੀ ਕਲੇਸ਼ ਵੱਧਦਾ ਜਾ ਰਿਹਾ ਹੈ। ਪਾਰਟੀ ਵਲੋਂ ਕਿਸੇ ਵੀ ਸਮੇਂ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਅਹੁਦਾ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ।ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਹੁਣ ਪੰਜਾਬ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।ਉਹ ਬੈਠਕ ਲਈ ਜਲਦ ਹੀ ਚੰਡੀਗੜ੍ਹ ਆ ਸਕਦੇ ਹਨ।ਘੁੱਗੀ ਦੀ ਥਾਂ ਭੁੱਲਥ ਤੋਂ ਵਿਧਾਇਕ ਸੁੱਖਪਾਲ ਖਹਿਰਾ ਜਾਂ ਸੰਸਦ ਮੈਂਬਰ ਭਗਵੰਤ ਮਾਨ ਕਨਵੀਨਰ ਬਣ ਸਕਦੇ ਹਨ।



