Skip to content
Independent perspectives. Global stories.
BREAKING

ਮਾਈ ਭਾਗੋ ਕਾਲਜ ਰੱਲਾ ’ਚ ਵਿਦਾਇਗੀ ਪਾਰਟੀ ਮੌਕੇ ਸਮਾਗਮ

Share this story

image ਜੋਗਾ, 3 ਮਈ (ਬਲਜੀਤ ਸ਼ਰਮਾ)- ਮਾਈ ਭਾਗੋ ਡਿਗਰੀ ਕਾਲਜ ਰੱਲਾ ਵਿਖੇ ਐੱਮ.ਏ. ਪੰਜਾਬੀ, ਹਿੰਦੀ ਤੇ ਐੱਮ.ਐੱਸ.ਸੀ. ਭਾਗ ਪਹਿਲਾ ਅਤੇ ਬੀ.ਏ. ਤੇ ਬੀ.ਸੀ.ਏ ਭਾਗ ਦੂਜਾ ਵੱਲੋਂ ਐੱਮ.ਏ. ਪੰਜਾਬੀ, ਹਿੰਦੀ ਤੇ ਐੱਮ.ਐੱਸ.ਸੀ. ਭਾਗ ਦੂਜਾ ਅਤੇ  ਬੀ.ਏ. ਤੇ ਬੀ.ਸੀ.ਏ. ਭਾਗ ਤੀਜਾ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਡਿਗਰੀ ਕਾਲਜ ਦੇ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਵਿਰਕ ਨੇ ਕਿਹਾ ਕਿ ਕਾਲਜ ਵਿੱਚੋਂ ਵਿਦਾਇਗੀ ਲੈ ਰਹੇ ਵਿਦਿਆਰਥੀ ਭਵਿੱਖ ਵਿੱਚ ਆਪਣੇ ਮਿੱਥੇ ਟੀਚੇ ਪੂਰੇ ਕਰਕੇ ਆਪਣਾ ਤੇ ਸੰਸਥਾ ਦਾ ਨਾਂ ਰੌਸ਼ਨ ਕਰਨ ਵਿੱਚ ਸਹਾਈ ਬਣਨਗੇ। ਵਿਦਿਆਰਥਣਾਂ ਵੱਲੋਂ ਇਸ ਮੌਕੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਹਰਪ੍ਰੀਤ ਕੌਰ ਮੌਜੋ ਖੁਰਦ ਐੱਮ.ਏ. ਪੰਜਾਬੀ ਅਤੇ ਹਰਵਿੰਦਰ ਕੌਰ ਐੱਮ.ਏ. ਹਿੰਦੀ ਭਾਗ ਦੂਜਾ ਨੂੰ ਕੁਦਰਤੀ ਸੁਹੱਪਣ ਰੱਖਣ ਵਾਲੀ ਸ਼ਖਸ਼ੀਅਤ ਦੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਮੀਦ ਕੀਤੀ ਕਿ ਇਹ ਵਿਦਿਆਰਥਣਾਂ ਆਪਣੀ ਸਖਤ ਮਿਹਨਤ ਨਾਲ ਵਧੀਆ ਮੁਕਾਮ ਹਾਸਲ ਕਰਨਗੀਆਂ। ਇਸ ਮੌਕੇ ਪ੍ਰੋ. ਰਮਨਦੀਪ ਕੌਰ, ਪ੍ਰੋ. ਰਾਜਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਬਲਜਿੰਦਰ ਕੁਮਾਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।

WRITTEN BY