ਪਤੰਜਲੀ ਰਿਸਰਚ ਸੈਂਟਰ ਦਾ ਉਦਘਾਟਨ-ਬਾਬਾ ਰਾਮਦੇਵ ਬੋਲੇ-ਮੋਦੀ ਰਾਸ਼ਟਰੀ ਰਿਸ਼ੀ
ਹਰਿਦੁਆਰ, 3 ਮਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਹਰਿਦੁਆਰ ਵਿਖੇ ਪਤੰਜਲੀ ਰਿਸਰਚ ਇੰਸਟੀਚਿਊਟ ਦਾ ਉਦਾਘਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਇਕ ਅਜਿਹਾ ਵਿਗਿਆਨ ਹੈ ਜੋ ਤਨ ਮਨ ਨੂੰ ਸਿਹਤਮੰਦ ਕਰਦਾ ਹੈ? ਉਨ੍ਹਾਂ ਕਿਹਾ ਕਿ ਯੋਗ ਗੁਰੂ ਬਾਬਾ ਰਾਮਦੇਵ ਦੇ ਅੰਦੋਲਨ ਸਦਕਾ ਯੋਗ ਦੁਨੀਆ ਭਰ ਵਿਚ ਪਹੁੰਚ ਗਿਆ ਹੈ? ਇਸ ਇਸ ਮੌਕੇ ਬਾਬਾ ਰਾਮਦੇਵ ਨੇ ਪ੍ਰਧਾਨ ਮੰਤਰੀ ਨੂੰ ਰਾਸ਼ਟਰ ਰਿਸ਼ੀ ਸਨਮਾਨ ਦਿੱਤਾ। ਬਾਬਾ ਕੇਦਾਰਨਾਥ ਦੇ ਦਰਸ਼ਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਹਰਿਦੁਆਰ ਪਹੁੰਚੇ ਅਤੇ ਇਥੇ ਪਤੰਜਲੀ ਦੇ ਆਯੁਰਵੈਦਿਕ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ।ਇਸ ਮੌਕੇ ਉੱਤਰਾਖੰਡ ਦੇ ਰਾਜਪਾਲ, ਬਾਬਾ ਰਾਮਦੇਵ, ਆਚਾਰਿਆ ਬਾਲਕ੍ਰਿਸ਼ਣ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਬਾਬਾ ਰਾਮਦੇਵ ਦੇ ਖੁਦ ਪ੍ਰਧਾਨ ਮੰਤਰੀ ਨੂੰ ਸਾਰੀ ਲੈਬ ਦੇ ਬਾਰੇ ਜਾਣਕਾਰੀ ਦਿੱਤੀ।ਮੋਦੀ ਨੇ ਲੈਬ ਦੀ ਹਰ ਚੀਜ਼ ਨੂੰ ਬਹੁਤ ਹੀ ਬਰੀਕੀ ਨਾਲ ਦੇਖਿਆ।ਪਤੰਜਲੀ ਦੇ ਆਯੁਰਵੈਦਿਕ ਰਿਸਰਚ ਸੈਂਟਰ ‘ਚ ਤਕਰੀਬਨ 200 ਵਿਗਿਆਨਕ ਵੱਖ-ਵੱਖ ਜੜੀ-ਬੂਟੀਆਂ ਦੀ ਖੋਜ ਕਰਨਗੇ।ਇਸ ਰਿਸਰਚ ਸੈਂਟਰ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਰਿਸਰਚ ਸੈਂਟਰ ਹੈ।ਇਸ ਦੌਰਾਨ ਪ੍ਰਧਾਨ ਮੰਤਰੀ ਬਾਬਾ ਰਾਮਦੇਵ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਨੂੰ ਖੁਦ ਨਾਲੋਂ ਜ਼ਿਆਦਾ ਤੁਹਾਡੇ ਆਸ਼ਿਰਵਾਦ ‘ਤੇ ਭਰੋਸਾ ਹੈ। ਜ਼ਿਕਰਯੋਗ ਹੈ ਕਿ ਸੂਬੇ ‘ਚ ਰਾਵਤ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਪਹਿਲਾਂ ਉਤਰਾਖੰਡ ਦਾ ਦੌਰਾ ਹੈ।
ਬਾਬਾ ਰਾਮਦੇਵ ਦੇ ਅੰਦੋਲਨ ਸਦਕਾ ਯੋਗ ਦੁਨੀਆ ਭਰ ਵਿਚ ਪਹੁੰਚਿਆ : ਪ੍ਰਧਾਨ ਮੰਤਰੀ ਸ੍ਰੀ ਮੋਦੀ



