ਭਾਰਤ ਵੱਲੋਂ ਪਾਕਿਸਤਾਨੀ ਹਾਈ ਕਮਿਸ਼ਨਰ ਤਲਬ
ਨਵੀਂ ਦਿੱਲੀ, 3 ਮਈ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਤਿਸ਼ ਨੂੰ ਤਲਬ ਕਰਕੇ ਮੰਗ ਕੀਤੀ ਹੈ ਕਿ ਭਾਰਤੀ ਫੌਜੀਆਂ ਦੇ ਸਿਰ ਕਲਮ ਕਰਨ ਦੇ ਮਾਮਲੇ ’ਚ ਪਾਕਿਸਤਾਨੀ ਫੌਜੀਆਂ ਖ਼ਿਲਾਫ ਕਰਵਾਈ ਕੀਤੀ ਜਾਵੇ।ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਨਾਲ ਪਾਕਿਸਤਾਨੀ ਸੈਨਾ ਵੱਲੋਂ ਕੀਤੀ ਗਈ ਬਰਬਰਤਾ ਦੇ ਭਾਰਤ ਕੋਲ ਪ੍ਰਾਪਤ ਸਬੂਤ ਹਨ। ਪਾਕਿਸਤਾਨੀ ਸੈਨਾ ਵੱਲੋਂ ਭਾਰਤੀ ਜਵਾਨਾਂ ਦੀਆਂ ਲਾਸ਼ਾਂ ਦੇ ਅੰਗ ਕੱਟ ਕੇ ਪਾਕਿਸਤਾਨ ਲਿਜਾਏ ਗਏ। ਭਾਰਤ ਦੇ ਇਸ ਦਾਅਵੇ ਨਾਲ ਇਹ ਹਾਲਾਤ ਨਾਜ਼ੁਕ ਮੋੜ ਲੈ ਗਏ ਹਨ।
ਇਸ ਦੌਰਾਨ ਬਾਤਿਸ਼ ਨੂੰ ਵਿਦੇਸ਼ ਸਕੱਤਰ ਐਸ. ਜੈਸ਼ੰਕਰਨ ਨੇ ਬੁਲਾਇਆ ਸੀ ਤਾਂ ਜੋ ਇਹ ਤੱਥ ਦੱਸੇ ਜਾ ਸਕਣ ਉਨ੍ਹਾਂ ਬਾਤਿਸ਼ ਨੂੰ ਕਿਹਾ ਹੈ ਕਿ ਕ੍ਰਿਸ਼ਨਾ ਘਾਟੀ ਦੀ ਘਟਨਾ ਸਬੰਧੀ ਭਾਰਤ ਵਾਸੀਆਂ ’ਚ ਕਾਫੀ ਰੋਸ ਹੈ। ਪਾਕਿਸਤਾਨੀ ਫੌਜੀਆਂ ਨੇ ਹੀ ਇਸ ਦਰਦਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਹੈ।



