Skip to content
Independent perspectives. Global stories.
BREAKING

ਕੈਪਟਨ ਵੱਲੋਂ ਇੱਕ ਪਿੱਛੇ ਸਾਨੂੰ ਤਿੰਨ ਸਿਰ ਵੱਢਣ ਦੀ ਵਕਾਲਤ

Share this story

image ਚੰਡੀਗੜ੍ਹ, 3 ਮਈ (ਬਲਜੀਤ ਸਿੰਘ ਬਰਾੜ)- ਆਪਣੇ ਆਪ ਨੂੰ ‘ਸਖਤ ਸੁਭਾਅ’ ਵਾਲਾ ਅਤੇ ਇੱਕ ‘ਫੌਜੀ’ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੋਂ ਪਾਰਲੀਆਂ ਦੇਸ਼ ਵਿਰੋਧੀ ਸ਼ਕਤੀਆਂ ਦੇ ਵਿਰੁੱਧ ਕੋਈ ਵੀ ਸਮਝੋਤਾ ਨਾ ਕਰਨ ਵਾਲੀ ਨੀਤੀ ਅਪਣਾਉਣ ਦਾ ਸੱਦਾ ਦਿੱਤਾ ਹੈ। ਇਸਦੇ ਨਾਲ ਹੀ ਉਹਨਾਂ ਨੇ ਆਪਣੇ ਵਿਰੁੱਧ ਖਾਲਿਸਤਾਨੀ ਧਮਕੀਆਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਉਹ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਣਗੇ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਭਾਰਤ-ਪਾਕਿ ਸਰਹੱਦ ’ਤੇ ਦੋ ਭਾਰਤੀ ਫੌਜੀਆਂ ਦੀ ਘਿਣਾਉਣੀ ਹੱਤਿਆ ਕਰਨ ਅਤੇ ਉਨ੍ਹਾਂ ਦੀਆਂ ਦੇਹਾਂ ਨੂੰ ਨੁਕਸਾਨ ਪਹੁੰਚਾਉਣ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪ੍ਰਤੀਕਿਰਿਆ ਸਪਸ਼ਟ ਅਤੇ ਸਾਫ਼ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇੱਕ ਟੀ.ਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਸਾਨੂੰ ਭੱਦਰ ਪੁਰਸ਼ਾਂ ਵਾਲੀ ਫੌਜ ਬਣਨਾ ਬੰਦ ਕਰ ਦੇਣਾ ਚਾਹੀਦਾ ਹੈ। ਜੇ ਉਹ (ਪਾਕਿਸਤਾਨ) ਸਾਡਾ ਇੱਕ ਸਿਰ ਕੱਟਦਾ ਹੈ ਤਾਂ ਸਾਨੂੰ ਉਹਨਾਂ ਦੇ ਤਿੰਨ ਸਿਰ ਵੱਢਣੇ ਚਾਹੀਦੇ ਹਨ।’’ ਖਾਲਿਸਤਾਨੀ ਧਮਕੀਆਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ, ‘‘ਜੇ ਉਹਨਾਂ ਵਿੱਚ ਦਮ ਹੈ ਤਾਂ ਉਹਨਾਂ ਨੂੰ ਇੱਥੇ ਆਉਣਾ ਅਤੇ ਬੋਲਣਾ ਚਾਹੀਦਾ ਹੈ ਨਾ ਕਿ ਕਿਤੇ ਹੋਰ ਬੈਠ ਕੇ ਬੇਤੁੱਕੀ ਬਿਆਨਬਾਜ਼ੀ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੀਦਾ ਹੈ।’’ ਇਸਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ ਅਸੀਂ ਸਥਿਰ ਪੰਜਾਬ ਚਾਹੁੰਦੇ ਹਾਂ, ਅਸੀ ਵਿਕਾਸ ਚਾਹੁੰਦੇ ਹਾਂ।’’ ਉਨ੍ਹਾਂ ਅਗੇ ਕਿਹਾ ਕਿ ਇੱਕ ਫੌਜੀ ਹੋਣ ਦੇ ਨਾਤੇ ਉਹਨਾਂ ਨੇ ਜੰਗਾਂ ਦੇਖਿਆਂ ਹਨ ਅਤੇ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੇ ਜ਼ੋਖਮ ਦੀ ਕਦੀ ਕੋਈ ਪਰਵਾਹ ਨਹੀਂ ਰਹੀ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਿਰੁੱਧ ਲਾਏ ਗਏ ਦੋਸ਼ਾਂ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਮੁੱਦਿਆਂ ਨੂੰ ਉਠਾਉਣਾ ਹੈ ਅਤੇ ਉਹ ਸੂਬੇ ਵਿੱਚ ਵੱਡੀ ਪੱਧਰ ’ਤੇ ਨਿਵੇਸ਼ ਲਿਆਉਣਾ ਚਾਹੁੰਦੇ ਹਨ ਜਿਸਦੇ ਵਾਸਤੇ ਸ਼ਾਂਤੀ ਅਤੇ ਸਥਿਰਤਾ ਜ਼ਰੂਰੀ ਹੈ। ਉਨ੍ਹਾਂ ਦੁਹਰਾਇਆ ਕਿ ਸੱਜਣ ਅਤੇ ਹੋਰ ਕਈ ਕੈਨੇਡਾ ਦੇ ਸੰਸਦ ਮੈਂਬਰਾਂ ਦਾ ਖਾਲਿਸਤਾਨੀਆਂ ਪ੍ਰਤੀ ਝੁਕਾਅ ਹੈ।

WRITTEN BY