ਤਲਵੰਡੀ ਸਾਬੋ, 1 ਮਈ (ਰਾਮ ਰੇਸ਼ਮ ਨਥੇਹਾ)- ਸ਼ਹਿਰੀ ਸੁੰਦਰੀ ਕਰਨ ਦੇ ਨਾਮ ਤੇ ਮੱਧ ਪ੍ਰਦੇਸ਼ ਵਿੱਚ ਢਾਹੀ ਗਈ ਗੁਰਦੁਆਰਾ ਕੀਰਤਨ ਦਰਬਾਰ ਸਾਹਿਬ ਦੀ ਇਮਾਰਤ ਸੰਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਚੁੱਪੀ ਤੇ ਆਮ ਆਦਮੀ ਪਾਰਟੀ ਦੇ ਸੂਬਾਈ ਮਹਿਲਾ ਆਗੂ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਇੱਥੋਂ ਪ੍ਰੈੱਸ ਦੇ ਨਾਮ ਜਾਰੀ ਇੱਕ ਬਿਆਨ ਵਿੱਚ ਆਪ ਦੀ ਵਿਧਾਇਕਾ ਨੇ ਕਿਹਾ ਹੈ ਕਿ ਜਿੱਥੇ ਮੱਧ ਪ੍ਰਦੇਸ਼ ਦੀ ਬੀ ਜੇ ਪੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਤੋੜਨਾਂ ਮੰਦਭਾਗੀ ਘਟਨਾਂ ਹੈ ਉੱਥੇ ਪੰਥ ਦੇ ਨਾਮ ਤੇ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਪਦ ਤੇ ਬਿਰਾਜਮਾਨ ਹੋਣ ਵਾਲੇ ਸ੍ਰ. ਬਾਦਲ ਵੱਲੋਂ ਹਾਅ ਦਾ ਨਾਹਰਾ ਨੀ ਨਹੀਂ ਮਾਰਿਆ ਗਿਆ। ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਬਾਦਲ ਸਾਹਿਬ ਬੀ ਜੇ ਪੀ ਦੇ ਹੱਥ ਠੋਕੇ ਬਣੇ ਹੋਏ ਹਨ ਅਤੇ ਜਿਸ ਰਾਜ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਉੱਥੇ ਘੱਟ ਗਿਣਤੀ ਲੋਕ ਸੁਰੱਖਿਅਤ ਨਹੀਂ ਹਨ। ਜਿਸ ਦਾ ਪਤਾ ਯੂ.ਪੀ. ਵਿੱਚ ਇੱਕ ਸਿੱਖ ਦੀ ਦਾੜ੍ਹੀ ਪੁੱਟਣ ਅਤੇ ਕੁੱਟਮਾਰ ਤੋਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਨੇ ਉਕਤ ਧਾਹੇ ਗਏ ਗੁਰਦੁਆਰਾ ਸਾਹਿਬ ਬਾਰੇ ਕੋਈ ਬਿਆਨ ਨਾ ਦੇਕੇ ਅਤੇ ਮੱਧ ਪ੍ਰਦੇਸ਼ ਸਰਕਾਰ ਨਾਲ ਇਸ ਸੰਬੰਧੀ ਗੱਲ ਨਾ ਕਰਕੇ ਆੋਣੀ ਆਰ ਐੱਸ ਐੱਸ ਨਾਲ ਜੁੜੀ ਸੋਚ ਦਾ ਸਬੂਤ ਦੇ ਦਿੱਤਾ ਹੈ।
ਪ੍ਰਕਾਸ਼ ਸਿੰਘ ਬਾਦਲ ਭਾਜਪਾ ਦੇ ਹੱਥ ਠੋਕੇ : ਪ੍ਰੋ. ਬਲਜਿੰਦਰ ਕੌਰ



