Skip to content
Independent perspectives. Global stories.
BREAKING

ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰੇਗੀ : ਹਰਮਿੰਦਰ ਜੱਸੀ

Share this story

ਨਹਿਰੀ ਰੈਸਟ ਹਾਊਸ ਰਾਮਨਗਰ ਵਿਖੇ ਬਲਾਕ ਮੌੜ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
image ਰਾਮਪੁਰਾ ਫੂਲ, 1 ਮਈ- ਅਕਾਲੀ ਭਾਜਪਾ ਗਠਜੋੜ ਸਰਕਾਰ  ਵੱਲੋ ਸੂਬੇ ‘ ਚ ਚਲਾਈ ਨਸ਼ਾ ਤਸਕਰੀ ਨੂੰ ਕੈਪਟਨ ਸਰਕਾਰ ਨੇ ਲੱਗਭਗ ਖਤਮ ਕਰ ਦਿੱਤਾ ਹੈ। ਜਿਸ ਨਾਲ ਤਬਾਹੀ ਦੇ ਕੰਢੇ ਖੜੀ ਸੂਬੇ ਦੀ ਨੌਜੁਆਨੀ ਦਾ ਬਚਾਅ ਹੋ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਸ੍ਰੀ ਹਰਮਿੰਦਰ ਸਿੰਘ ਜੱਸੀ ਨੇ ਨਹਿਰੀ ਰੈਸਟ ਹਾਊਸ ਰਾਮਨਗਰ ਵਿਖੇ ਬਲਾਕ ਮੌੜ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਜਿਹੜੀਆਂ ਵੀ ਪੰਚਾਇਤਾਂ ਨੇ ਇੱਕ ਕਰੋੜ ਤੋ ਵੱਧ ਗ੍ਰਾਟਾਂ ਖਰਚੀਆਂ ਹਨ। ਉਹਨਾਂ ਪੰਚਾਇਤਾਂ ਦਾ ਕੈਪਟਨ ਸਰਕਾਰ ਆਡਿਟ ਕਰਵਾਏਗੀ ਤਾਂ ਜੋ ਵੱਡੇ ਪੱਧਰ ‘ਤੇ ਗ੍ਰਾਟਾਂ ‘ਚ ਘਪਲੇਬਾਜ਼ੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਹਲਕਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਗੇ। ਇਸ ਮੌਕੇ  ਵੱਖ-ਵੱਖ ਵਿਭਾਗਾ ਤੇ ਅਧਿਕਾਰੀ ਮੌਜੂਦ ਸਨ ਅਤੇ ਜਿਅਦਾਤਰ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਸੂਬਾ ਜਰਨਲ ਸਕੱਤਰ ਬਬਲੀ ਢਿੱਲੋ, ਜਗਰਾਜ ਸਿੰਘ ਗਿੱਲ ਕਲਾਂ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸੁਖਦੀਪ ਰਾਮਨਗਰ, ਜਿਲਾ ਮੀਤ ਪ੍ਰਧਾਨ ਤਰਨਪਾਲ ਕੁੱਤੀਵਾਲ, ਜਿਲਾ ਜਰਨਲ ਸਕੱਤਰ ਭੁਪਿੰਦਰ ਸ਼ਰਮਾਂ ਮਾਈਸਰਖਾਨਾ, ਰਾਜਿੰਦਰ ਸਿੰਘ ਪ੍ਰਧਾਨ, ਤੀਰਥ ਰਾਮ ਸਿੰਗਲਾ,  ਸੁਖਮੰਦਰ ਸਿੰਘ ਜੋਧਪੁਰ, ਗੁਰਾਦਿੱਤਾ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਸਰਪੰਚ ਬੁਰਜ, ਬੀਰਵਲ ਗੋਇਲ, ਬਲਵੰਤ ਸਿੰਘ ਕਾਕਾ, ਸੀਰਾ ਭੁੱਲਰ ਪ੍ਰਧਾਨ ਪਿੱਕਅਪ, ਕੁਲਵੰਤ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਕਮਾਲੂ, ਭੋਲਾ ਸਿੰਘ ਕਮਾਲੂ, ਜਥੇਦਾਰ ਸੁਖਦੇਵ ਸਿੰਘ ਮੌੜ ਕਲਾਂ, ਪਾਲਾ ਨੰਬਰਦਾਰ ਮੌੜ ਕਲਾਂ, ਤਰਸੇਮ ਚੰਦ ਸ਼ਹਿਰੀ ਪ੍ਰਧਾਨ, ਗੇਜ ਸਿੰਘ ਕੋਟਲੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।

WRITTEN BY