Skip to content
Independent perspectives. Global stories.
BREAKING

ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ਰਾਜੀਵ ਕਤਲ ਦੀ ਅੱਗੋਂ ਜਾਂਚ ਦੇ ਹੁਕਮ

Share this story

21Fir14.qxp ਨਵੀਂ ਦਿੱਲੀ, 1 ਮਈ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਮਾਮਲੇ ‘ਚ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ ਕਿਹਾ ਹੈ ਕਿ ਜੈਨ ਕਮੀਸ਼ਨ ਦੇ ਮੁਤਾਬਕ- ਰਾਜੀਵ ਗਾਂਧੀ ਦੀ ਦੇ ਕਤਲ ਦੀ ਅੱਗੋਂ ਜਾਂਚ ਹੋਣੀ ਚਾਹੀਦੀ ਹੈ। ਅਦਾਲਤ ਨੇ ਸੀ.ਬੀ.ਆਈ. ਤੋਂ ਮਾਮਲੇ ਦੀ ਅੱਗੋਂ ਜਾਂਚ ਲਈ ਚਾਰ ਹਫਤੇ ‘ਚ ਸੀਲ ਕਵਰ ‘ਚ ਸਥਿਤੀ ਦੀ ਰਿਪੋਰਟ ਮੰਗੀ ਹੈ। ਅਦਾਲਤ ਨੇ ਪੁੱਛਿਆ ਹੈ ਕਿ ਸੀ.ਬੀ.ਆਈ. ਦੱਸੇ ਕਿ ਇਸ ਮਾਮਲੇ ਦੀ ਜਾਂਚ ਕਦੋਂ ਤੱਕ ਪੂਰੀ ਹੋਵੇਗੀ ਅਤੇ ਨਾਲ ਹੀ ਇਹ ਵੀ ਦੱਸੇ ਕਿ ਕੇਸ ‘ਚ ਫਰਾਰ ਦੋਸ਼ੀਆਂ ਦੇ ਸਪੁਰਦਗੀ ਲਈ ਕੀ ਮੁਸ਼ਕਲਾਂ ਆ ਰਹੀਆਂ ਹਨ। ਸੀ.ਬੀ.ਆਈ. ਨੇ ਇਸ ਦੇ ਹੱਲ ਲਈ ਕੀ ਕਦਮ ਚੁੱਕੇ ਹਨ। ਇਸ ਮਾਮਲੇ ਦੀ ਸੁਣਵਾਈ 16 ਅਗਸਤ ਨੂੰ ਹੋਵੇਗੀ।ਸੀ.ਬੀ.ਆਈ. ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ ਪਰ ਇਹ ਨਹੀਂ ਦੱਸਿਆ ਜਾ ਸਕਦਾ ਕਿ ਕੇਸ ਦੀ ਜਾਂਚ ‘ਚ ਕਿੰਨਾ ਸਮਾਂ ਲੱਗੇਗਾ। ਇਸ ਮਾਮਲੇ ‘ਚ ਫਰਾਰ ਦੋਸ਼ੀਆਂ ਨੂੰ ਲਿਆਉਣ ਲਈ ਵੀ ਸਮਾਂ ਲੱਗ ਸਕਦਾ ਹੈ, ਜਦੋਂ ਤੱਕ ਇੰਨਾ ਨੂੰ ਵਾਪਸ ਨਹੀਂ ਲਿਆਉਂਦਾ ਜਾਂਦਾ ਉਸ ਸਮੇਂ ਤੱਕ ਜਾਂਚ ਪੂਰੀ ਨਹੀਂ ਹੋਵੇਗੀ।ਦਰਅਸਲ ਰਾਜੀਵ ਗਾਂਧੀ ਕਤਲਕਾਂਡ ‘ਚ ਦੋ ਮਾਮਲੇ ਦਰਜ ਕੀਤੇ ਗਏ ਸਨ।ਪਟੀਸ਼ਨ‘ਚ ਕਿਹਾ ਗਿਆ ਹੈ ਕਿ ਜੈਨ ਕਮੀਸ਼ਨ ਦੀ ਸਫਾਰਸ਼ ਦੇ ਅਧਾਰ ‘ਤੇ ਮਾਮਲੇ ਦੀ ਅੱਗੋਂ ਜਾਂਚ ਲਈ ਸੀ.ਬੀ.ਆਈ. ਦੀ ਦੇਖਰੇਖ ‘ਚ ਮਲਟੀ ਡਿਸਪਲੇਨੇਰੀ ਮੋਨੀਟਰਿੰਗ ਅਥਾਰਟੀ ਬਣਾਈ ਗਈ ਸੀ, ਪਰ 18 ਸਾਲ ਤੋਂ ਬਾਅਦ ਵੀ ਜਾਂਚ ਅੱਗੇ ਨਹੀਂ ਵਧੀ।

WRITTEN BY