ਨਵੀਂ ਦਿੱਲੀ, 30 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੈਂਟਰਲ ਰਿਜ਼ਰਵ ਪੁਲਸ ਫੋਰਸ ਦੇ ਇਕ ਜਵਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਸ ਨੇ ਗ੍ਰਹਿ ਮੰਤਰੀ ਨੂੰ ਲਤਾੜ ਲਗਾਈ ਅਤੇ ਕਿਹਾ ਕਿ ਰਾਜਨਾਥ ਸਿੰਘ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਚੰਗੇ ਨੇਤਾ ਨਹੀਂ ਸਾਬਿਤ ਹੋ ਰਹੇ ਹੋ। ਤੁਹਾਡੇ ਰਾਜ ‘ਚ ਹੀ ਜਵਾਨ ਲਾਠੀ ਖਾ ਰਹੇ ਹਨ।
ਤੁਹਾਡੇ ਰਾਜ ‘ਚ ਜਵਾਨ ਸ਼ਹੀਦ ਹੋ ਰਹੇ ਹਨ। ਮੋਦੀ ਦਾ ਜ਼ਿਕਰ ਕਰਦੇ ਹੋਏ ਵਿਅਕਤੀ ਕਹਿੰਦਾ ਹੈ ਕਿ ਰਾਜਨਾਥ ਸਿੰਘ ਜੀ ਅਸੀਂ ਤੁਹਾਨੂੰ ਜਾਂ ਭਾਜਪਾ ਨੂੰ ਵੋਟ ਨਹੀਂ ਦਿੱਤਾ, ਮੋਦੀ ਨੂੰ ਵੋਟ ਦਿੱਤਾ ਹੈ ਅਤੇ ਤੁਹਾਡੇ ਜਿਹੇ ਲੋਕ ਮੋਦੀ ਨੂੰ ਸਹੀ ਸਾਬਿਤ ਨਹੀਂ ਹੋਣ ਦੇ ਰਹੇ। ਇਸ ਵੀਡੀਓ ਨੂੰ ਕਾਂਗਰਸ ਨੇਤਾ ਦਿਗਵਿਜਯ ਸਿੰਘ ਨੇ ਵੀ ਰਿ-ਸ਼ੇਅਰ ਕੀਤਾ ਹੈ। ਵੀਡੀਓ ਪੰਕਜ ਮਿਸ਼ਰਾ ਨੇ ਸ਼ੇਅਰ ਕੀਤੀ ਹੈ।ਵੀਡੀਓ ‘ਚ ਜੋ ਵਿਅਕਤੀ ਹੈ, ਉੁਸ ਨੇ ਸੁਰੱਖਿਆ ਫੌਜ ਦੇ ਜਵਾਨ ਦੇ ਕੱਪੜੇ ਪਾਏ ਹੋਏ ਹਨ ਅਤੇ ਸੁਕਮਾ ਹਮਲੇ ਨੂੰ ਲੈ ਕੇ ਰਾਜਨਾਥ ‘ਤੇ ਸਵਾਲ ਚੁੱਕੇ ਹਨ।
ਗ੍ਰਹਿ ਮੰਤਰੀ ’ਤੇ ਫੁੱਟਿਆ ਸੀ.ਆਰ.ਪੀ.ਐਫ ਦੇ ਜਵਾਨ ਦਾ ਗੁੱਸਾ



