ਜਲੰਧਰ, 27 ਅਪ੍ਰੈਲ- ਭਾਰਤ ਦੀ ਸਭ ਤੋਂ ਸਫਲ ਕੈਜੂਅਲ ਡਾਇਨਿੰਗ ਰੈਸਟੋਰੈਂਟ ਚੇਨ ਬਾਰਬੀਕਿਊ ਨੇਸ਼ਨ ਨੇ ਜਲੰਧਰ ਵਿੱਚ ਦਸਤਕ ਦੇ ਦਿੱਤੀ ਹੈ। ਬਾਰਬੀਕਿਊ ਨੇਸ਼ਨ ਨੇ ਇੱਥੇ ਮਾਡਲ ਟਾਊਨ ਖੇਤਰ ਵਿੱਚ ਪ੍ਰਕਾਸ਼ ਰੋਡ ’ਤੇ ਸ਼ਾਨਦਾਰ ਰੈਸਟੋਰੈਂਟ ਕਾਇਮ ਕੀਤਾ ਹੈ। ਖਾਣੇ ਦੇ ਸ਼ੌਕੀਨਾਂ ਲਈ ਇਹ ਵੱਡੀ ਖਬਰ ਹੈ। ਆਪਣੀ ਨਿਵੇਕਲੀ ਪਹਿਚਾਣ ਅਤੇ ਸ਼ਾਨਦਾਰ ਸੇਵਾ ਲਈ ਬਾਰਬੀਕਿਊ ਨੇਸ਼ਨ ਦਾ ਵੱਡਾ ਨਾਂਅ ਹੈ। ਕੰਪਨੀ ਦਾ ਇਹ 81ਵਾਂ ਰੈਸਟੋਰੈਂਟ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਲੁਧਿਆਣਾ, ਚੰਡੀਗੜ੍ਹ ਅਤੇ ਅੰਮ੍ਰਿਤਸਰ ’ਚ ਰੈਸਟੋਰੈਂਟ ਪਹਿਲਾਂ ਹੀ ਚੱਲ ਰਹੇ ਹਨ। ਖਾਣ ਦੇ ਸ਼ੌਕੀਨਾਂ ਲਈ ਇਸ ਹਰਮਨ ਪਿਆਰੇ ਰੈਸਟੋਰੈਂਟ ਵਿੱਚ ਹਰ ਟੇਬਲ ’ਤੇ ਵੈਜੀਟੇਰੀਅਨ ਅਤੇ ਨੋਨ ਵੈਜੀਟੇਰੀਅਨ ਗਰਿੱਲ ਇੰਬੈਡਿਡ ਲਗਾਏ ਗਏ ਹਨ ਤਾਂ ਜੋ ਗਾਹਕ ਆਪਣੇ ਸਾਹਮਣੇ ਹੀ ਭੋਜਨ ਗਰਿੱਲ ਕਰਕੇ ਖਾ ਸਕਣ। ਰੈਸਟੋਰੈਂਟ ਵਿੱਚ ਇੱਕ ਸਮੇਂ 88 ਗਾਹਕਾਂ ਨੂੰ ਸੇਵਾਵਾਂ ਦੇਣ ਦੀ ਸਮਰਥਾ ਹੈ। ਰੈਸਟੋਰੈਂਟ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਾਰਬੀਕਿਊ ਨੇਸ਼ਨ ਦੀ ਫਿਲਾਸਫੀ ਅਤੇ ਪੰਜਾਬੀ ਵਿਰਾਸਤ ਨੂੰ ਧਿਆਨ ਵਿੱਚ ਰੱਖ ਕੇ ਸਜਾਇਆ ਗਿਆ ਹੈ। ਰੈਸਟੋਰੈਂਟ ਦੇ ਮਾਹੌਲ ਨੂੰ ਵਧੀਆ ਬਣਾਉਣ ਲਈ ਰੰਗਾਂ ਦੀ ਚੋਣ ਅਤੇ ਸੀਟਾਂ ਦਾ ਅਰੇਂਜਮੈਂਟ ਬਹੁਤ ਹੀ ਵੱਖਰੇ ਢੰਗ ਨਾਲ ਕੀਤਾ ਗਿਆ ਹੈ। ਡੀਆਈਵਾਈ ਕੁਸ਼ੀਨ ਸੰਕਲਪ ਨੂੰ ਲਿਆਉਣ ਵਾਲੀ ਬਾਰਬੀਕਿਊ ਨੇਸ਼ਨ ਪਹਿਲੀ ਰੈਸਟੋਰੈਂਟ ਚੇਨ ਹੈ ਜਿਸ ਵਿੱਚ ਗਾਹਕ ਦੇ ਟੇਬਲ ਉੱਪਰ ਹੀ ਗਰਿੱਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਰੈਸਟੋਰੈਂਟ ਦਾ ਮੀਨੂੰ ਅਤੇ ਕੀਮਤਾਂ ਪਹਿਲਾਂ ਤੋਂ ਹੀ ਨਿਰਧਾਰਿਤ ਹਨ। ਖਾਣ ਪਦਾਰਥਾਂ ਵਿੱਚ ਅਮਰੀਕਨ, ਓਰੀਏਂਟਲ, ਏਸ਼ੀਅਨ, ਮੈਡੀਟੇਰੀਅਨ ਅਤੇ ਭਾਰਤੀ ਕੁਸ਼ੀਨ ਸ਼ਾਮਿਲ ਹੈ। ਸਟਾਰਟਰ ਵਿੱਚ ਗਾਹਕਾਂ ਨੂੰ ਚਿਕਨ ਤਗੜੀ, ਪਨੀਰ ਟਿੱਕਾ, ਕੈਜੂਅਨ ਸਪੈਸ਼ਲ ਪੋਟੈਟੋ ਅਤੇ ਗਰਿੱਲਡ ਪ੍ਰਾਵਨਜ਼ ਵਰਗੇ ਪਕਵਾਨ ਟੇਬਲ ਉੱਤੇ ਹੀ ਗਰਿੱਲ ਕਰਕੇ ਪਰੋਸੇ ਜਾਂਦੇ ਹਨ। ਮੇਨ ਕੋਰਸ ਵਿੱਚ ਸ਼ਾਮਿਲ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਡਿਸ਼ਾਂ ਨਾਲ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਨ੍ਹਾਂ ਵਿੱਚ ਚਿਕਨ ਬਿਰਿਆਨੀ, ਫਿਸ਼ ਕਰੀ, ਚਿਕਨ ਕਰੀ, ਵਿਜ ਬਰਿਆਨੀ, ਮਿਕਸ ਵਿਜ ਨੂਡਲ, ਕੜਾਹੀ ਪਨੀਰ ਵਰਗੀਆਂ ਡਿਸ਼ਾਂ ਸ਼ਾਮਿਲ ਹਨ। ਖਾਣੇ ਤੋਂ ਬਾਅਦ ਅੰਗੂਰੀ ਗੁਲਾਬ ਜਾਮਨ, ਚੋਕਲੇਟ ਵਾਲਨਟ ਬਰੌਨੀ, ਕੇਸਰੀ ਫਿਰਨੀ ਅਤੇ ਕਈ ਤਰ੍ਹਾਂ ਦੀਆਂ ਕੁਲਫੀਆਂ ਪਰੋਸੀਆਂ ਜਾਂਦੀਆਂ ਹਨ। ਬਾਰਬੀਕਿਊ ਨੇਸ਼ਨ ਹੋਸਪਟਿਲਿਟੀ ਲਿਮਟਡ ਦੇ ਸੀਈਓ ਸ੍ਰੀ ਸਮੀਰ ਭਸੀਨ ਹਮੇਸ਼ਾ ਗਾਹਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਤਤਪਰ ਰਹਿੰਦੇ ਹਨ। ਕੰਪਨੀ ਦੇ ਜ਼ੋਨਲ ਹੈੱਡ ਸ੍ਰੀ ਪ੍ਰਸ਼ਾਂਤ ਨਰੂਲਾ ਅਤੇ ਹੈੱਡ ਆਫ ਆਪ੍ਰੇਸ਼ਨ ਸ੍ਰੀ ਮਨੀਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਕੰਪਨੀ ਦਾ ਇਹ ਜਲੰਧਰ ਵਿਖੇ ਪਹਿਲਾ ਰੈਸਟੋਰੈਂਟ ਹੈ। ਉਨ੍ਹਾਂ ਮੁਤਾਬਿਕ ਗਾਹਕਾਂ ਨੂੰ ਬਹੁਤ ਹੀ ਮਸਾਲੇਦਾਰ ਅਤੇ ਮੱਖਣ ਨਾਲ ਤਿਆਰ ਖਾਣਾ ਪਰੋਸਿਆ ਜਾਂਦਾ ਹੈ। ਖਾਣੇ ਵਿੱਚ ਮਸ਼ਹੂਰ ਆਇਟਮਾਂ ਦੇ ਨਾਲ-ਨਾਲ ਨਵੇਂ ਫਲੇਵਰ ਵੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਉਮੀਦ ਕੀਤੀ ਕਿ ਜਲੰਧਰ ਵਿੱਚ ਉਹ ਗਾਹਕਾਂ ਦੀਆਂ ਉਮੀਦਾਂ ਮੁਤਾਬਿਕ ਪੂਰੇ ਉਤਰਨਗੇ। ਹਰ ਗਾਹਕ ਨੂੰ ਪਹਿਲਾਂ ਤੋਂ ਬੁਕਿੰਗ ਕਰਵਾਉਣੀ ਪੈਂਦੀ ਹੈ। ਇਸ ਰੈਸਟੋਰੈਂਟ ਵਿੱਚ ਖਾਣੇ ਦੀ ਔਸਤ ਕੀਮਤ ਪ੍ਰਤੀ ਵਿਅਕਤੀ 450 ਰੁਪਏ ਹੈ। ਇਸ ਰੈਸਟੋਰੈਂਟ ਵਿੱਚ ਵੇਟਰਾਂ ਨੂੰ ਟਿੱਪ ਦੇਣ ਦੀ ਪੂਰੀ ਤਰ੍ਹਾਂ ਮਨਾਹੀ ਹੈ। ਬਾਰਬੀਕਿਊ ਰੈਸਟੋਰੈਂਟ ਚੇਨ 2006 ਵਿੱਚ ਮੁੰਬਈ ਵਿਖੇ ਪਹਿਲੇ ਰੈਸਟੋਰੈਂਟ ਨਾਲ ਸ਼ੁਰੂ ਹੋਈ ਸੀ। ਇਸ ਸਮੇਂ ਪੂਰੇ ਦੇਸ਼ ਵਿੱਚ 81 ਰੈਸਟੋਰੈਂਟ ਲੋਕਾਂ ਦੀ ਸ਼ਾਨਦਾਰ ਸੇਵਾ ਕਰ ਰਹੇ ਹਨ। ਰੈਸਟੋਰੈਂਟ ਦੇ ਉਦਘਾਟਨ ਮੌਕੇ ਪ੍ਰਬੰਧਕਾਂ ਵੱਲੋਂ ਸ਼ਾਨਦਾਰ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪ੍ਰਮੁੱਖ ਮੀਡੀਆ ਅਦਾਰਿਆਂ ਦੇ ਨੁਮਾਇੰਦਿਆਂ ਨੂੰ ਸ਼ਾਨਦਾਰ ਖਾਣੇ ਨਾਲ ਨਿਵਾਜ਼ਿਆ ਗਿਆ। ਪ੍ਰੈੱਸ ਕਾਨਫਰੰਸ ਮੌਕੇ ਕੰਪਨੀ ਦੇ ਸੀਨੀਅਰ ਮੈਨੇਜਰ ਸੇਲਜ਼ ਅਤੇ ਮਾਰਕੀਟਿੰਗ ਸ੍ਰੀ ਪਾਰਸ ਕੋਚਰ, ਬਿਜਨਸ ਮੈਨੇਜਰ ਜਲੰਧਰ ਸ੍ਰੀ ਅਜੇ ਠਾਕੁਰ ਅਤੇ ਪੀਆਰਓ ਸ੍ਰੀ ਨਵੀਨ ਸ਼ਰਮਾ ਵੀ ਹਾਜ਼ਰ ਸਨ।
ਪ੍ਰਸਿੱਧ ਰੈਸਟੋਰੈਂਟ ਚੇਨ ਬਾਰਬੀਕਿਊ ਨੇਸ਼ਨ ਦੀ ਜਲੰਧਰ ’ਚ ਦਸਤਕ



