Skip to content
Independent perspectives. Global stories.
BREAKING

ਤਲਵੰਡੀ ਸਾਬੋ ਨੇੜੇ ਭਿਆਨਕ ਸੜਕੀ ਹਾਦਸੇ ਵਿੱਚ ਦੋ ਦੀ ਮੌਤ

Share this story

image ਤਲਵੰਡੀ ਸਾਬੋ, 27 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਤਲਵੰਡੀ ਸਾਬੋ ਦੇ ਬਠਿੰਡਾ ਰੋਡ ਤੇ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਸੜਕੀ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਂੋ ਕਿ ਤਿੰਨ ਲੋਕ ਗੰਭੀਰ ਜਖਮੀ ਹੋ ਗਏ ਹਨ,ਹਾਦਸਾ ਮਾਰੂਤੀ ਸਿਲੇਰੀਉ ਗੱਡੀ ਅਤੇ ਮਹਿੰਦਰਾ ਪਿਕਅੱਪ ਡਾਲਾ ਗੱਡੀ ਦੀ ਆਪਸੀ ਟੱਕਰ ਕਾਰਣ ਹੋਇਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਕੁਝ ਸਮਾਂ ਪਹਿਲਾਂ ਹੀ ਫੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ ਤੇ ਤਲਵੰਡੀ ਸਾਬੋ ਵਿੱਚ ਨਵਾਂ ਘਰ ਪਾ ਰਿਹਾ ਸੀ ਜਿਸਦੀ ਕਿ ਅੱਜ ਛੱਤ ਪੈਣੀ ਸੀ ਛੱਤ ਪਾਉਣ ਲਈ ਉਹ ਬਲਵੀਰ ਸਿੰਘ ਤੇ ਮਹਿੰਦਰ ਸਿੰਘ ਮਿਸਤਰੀਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਭਾਗੀਵਾਂਦਰ ਵਿੱਚੋਂ ਦਿਹਾੜੀਦਾਰਾਂ ਦਾ ਪ੍ਰਬੰਧ ਕਰਕੇ ਆਪਣੀ ਸਿਲੇਰੀਉ ਗੱਡੀ ਪੀਬੀ 03 ਏ.ਆਰ 6881 ਤੇ ਵਾਪਿਸ ਤਲਵੰਡੀ ਸਾਬੋ ਆ ਰਹੇ ਸਨ ਤਾਂ ਉਧਰ ਤਲਵੰਡੀ ਸਾਬੋ ਇਲਾਕੇ ਵਿੱਚੋਂ ਦੁੱਧ ਲੈ ਕੇ ਜਾ ਰਹੀ ਮਹਿੰਦਰਾ ਪਿਕਅੱਪ ਡਾਲਾ ਗੱਡੀ ਨੰ: ਯੂਪੀ 15 ਜੈਡ 0003 ਤਲਵੰਡੀ ਸਾਬੋ ਵਾਲੇ ਪਾਸਿਉਂ ਪਿੰਡ ਜੀਵਨ ਸਿੰਘ ਵਾਲਾ ਨੂੰ ਜਾ ਰਿਹਾ ਸੀ ਤਾਂ ਭਾਗੀਵਾਂਦਰ ਪਿੰਡ ਦੇ ਨੇੜੇ ਦੋਵਾਂ ਦੀ ਆਪਸੀ ਟੱਕਰ ਹੋ ਗਈ।ਟੱਕਰ ਇੰਨੀ ਭਿੰਆਨਕ ਸੀ ਕਿ ਹਾਦਸੇ ਨੇ ਦੋਵੇਂ ਗੱਡੀਆਂ ਦੇ ਪਰਖੱਚੇ ਉਡਾ ਕੇ ਰੱਖ ਦਿੱਤੇ ਹਾਦਸੇ ਦੌਰਾਨ ਸਿਲੇਰੀਉ ਗੱਡੀ ਦੇ ਪਰਮਿੰਦਰ ਸਿੰਘ ਫੌਜੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੇ ਨਾਲ ਦੇ ਦੋ ਸਾਥੀ ਬਲਵੀਰ ਸਿੰਘ ਅਤੇ ਮਹਿੰਦਰ ਸਿੰਘ ਗੰਭੀਰ ਜਖਮੀ ਹੋ ਗਏ।ਹਾਦਸੇ ਵਿੱਚ ਪਿਕਅੱਪ ਡਾਲਾ ਗੱਡੀ ਦਾ ਡਰਾਇਵਰ ਕੁਲਦੀਪ ਸਿੰਘ ਮਾਨਕ ਅਤੇ ਉਸ ਦਾ ਇੱਕ ਸਾਥੀ ਮੰਦਰ ਸਿੰਘ ਵਾਸੀਅਨ ਜੀਵਨ ਸਿੰਘ ਵਾਲਾ ਵੀ ਜਖਮੀ ਹੋ ਗਏ ਸਾਰੇ ਜਖਮੀਆਂ ਨੂੰ ਸਹਾਰਾ ਕਲੱਬ ਦੇ ਵਰਕਰਾਂ ਨੇ ਹੈਪੀ ਸਿੰਘ ਦੀ ਅਗਵਾਈ ਹੇਠ ਆਪਣੀ ਐਂਬੂਲੈਂਸ ਰਾਂਹੀ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ।ਹਸਪਤਾਲ ਵਿੱਚ ਪੁੱਜਦਿਆਂ ਹੀ ਪਿਕਅੱਪ ਡਾਲਾ ਗੱਡੀ ਦੇ ਡਰਾਇਵਰ ਕੁਲਦੀਪ ਸਿੰਘ ਮਾਨਕ ਵੀ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ।ਜਦੋਂ ਕਿ ਕਾਰ ਸਵਾਰ ਬਲਵੀਰ ਸਿੰਘ ਅਤੇ ਮਹਿੰਦਰ ਸਿੰਘ ਵੀ ਗੰਭੀਰ ਜਖਮੀ ਹੋਣ ਕਰਕੇ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਜਿਥੇ ਉਨ੍ਹਾਂ ਦੀ ਸਥਿਤੀ ਸਥਿਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਘਟਨਾ ਸਥਾਨ ਤੇ ਪੁੱਜ ਗਏ ਸਨ ਤੇ ਮੁਢਲੀ ਕਾਰਵਾਈ ਉਪਰੰਤ ਉਨ੍ਹਾਂ ਜਾਂਚ ਆਰੰਭ ਦਿੱਤੀ ਹੈ।ਉਕਤ ਦੋਵਾਂ ਵਿਅਕਤੀਆਂ ਦੀ ਮੌਤ ਨਾਲ ਜਿੱਥੇ ਪਿੰਡ ਭਾਗੀਵਾਂਦਰ ਤੇ ਜੀਵਨ ਸਿੰਘ ਵਾਲਾ ਵਿੱਚ ਮਾਤਮ ਛਾ ਗਿਆ ਹੈ ਉੱਥੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਫੌਜੀ ਪਰਮਿੰਦਰ ਸਿੰਘ ਦੇ ਨਵੇਂ ਘਰ ਦੀ ਛੱਤ ਪੈਣ ਦੀ ਖੁਸ਼ੀ ਉਕਤ ਹਾਦਸੇ ਕਾਰਣ ਪਲਾਂ ਵਿੱਚ ਗਮੀ ਵਿੱਚ ਬਦਲ ਗਈ।ਉੱਧਰ ਇਸ ਮੰਦਭਾਗੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਦੋਵਾਂ ਪੀੜਿਤ ਪਰਿਵਾਰਾਂ ਨਾਲ ਗਹਿਰੀ ਸੰਵੇਦਨਾ ਪ੍ਰਗਟ ਕਰਦਿਆਂ ਇਸ ਹਾਦਸੇ ਨੂੰ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

WRITTEN BY