ਨੂਰਪੁਰ ਬੇਦੀ, 27 ਅਪ੍ਰੈਲ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਰੂਪਨਗਰ ਹਲਕੇ ਦੀਆਂ ਵਿਆਪਕ ਜਨਤਕ ਸਮੱਸਿਆਵਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਸ.ਅਮਰਜੀਤ ਸਿੰਘ ਸੰਦੋਆ ਨੇ ਵਿੱਤ ਮੰਤਰੀ ਪੰਜਾਬ ਸ.ਮਨਪ੍ਰੀਤ ਸਿੰਘ ਬਾਦਲ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਵਿਧਾਇਕ ਸੰਦੋਆ ਨੇ ਰੂਪਨਗਰ ਖੇਤਰ ਚ’ਪਾਪੂਲਰ ਦੀ ਵਧੇਰੇ ਪੈਦਾਵਾਰ ਦੇ ਮੱਦੇਨਜ਼ਰ ਹਲਕੇ ਅੰਦਰ ਪਲਾਈਬੋਰਡ ਮਿੱਲ ਲਗਾਉਣ ਦੀ ਜਿੱਥੇ ਵਿਸ਼ੇਸ਼ ਮੰਗ ਕੀਤੀ ਉੱਥੇ ਬੇਸ਼ਹਾਰਾ ਪਸ਼ੂਆਂ ਵੱਲੋਂ ਕੀਤੇ ਜਾ ਰਹੇ ਫਸਲਾਂ ਦੇ ਉਜਾੜੇ ਦੇ ਬਚਾਅ ਲਈ ਇੱਕ ਵੱਡੀ ਗਊਸ਼ਾਲਾ ਬਣਾਉਣ ਦੀ ਮੰਗ ਵੀ ਕੀਤੀ। ਖੇਤਰ ਭਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮਹੁੱਈਆਂ ਕਰਵਾਉਣ ਲਈ ਨੀਮ ਪਹਾੜੀ ਖੇਤਰ ਚ’ ਇੰਡਸ਼ਟਰੀਜ਼ ਲਗਾਉਣ ਦੀ ਮੰਗ ਦੇ ਨਾਲ-ਨਾਲ ਸ.ਸੰਦੋਆ ਨੇ ਰੂਪਨਗਰ ਖੇਤਰ ਚ’ਵੱਡਾ ਖੇਡ ਸਟੇਡੀਅਮ ਬਣਾਉਣ ਦੀ ਵੀ ਅਪੀਲ ਕੀਤੀ।ਇਸ ਦੌਰਾਨ ਸ.ਮਨਪ੍ਰੀਤ ਸਿੰਘ ਬਾਦਲ ਨੇ ਸ.ਸੰਦੋਆ ਦੀਆਂ ਮੰਗਾਂ ਤੇ ਪ੍ਰਤੀਕਰਮ ਪ੍ਰਗਟਾਉਦਿਆ ਕਿਹਾ ਕਿ ਪੰਜਾਬ ਭਰ ਚ’ਵੱਡੇ ਪੱਧਰ ਤੇ ਅਗਲੇ ਵਰਿਆਂ ਦੌਰਾਨ ਇੰਡਸ਼ਟਰੀਜ਼ ਦਾ ਪਾਸਾਰ ਹੋ ਰਿਹਾ ਹੈ ਅਤੇ ਉਹ ਹਲਕਾ ਰੂਪਨਗਰ ਨੂੰ ਇਸ ਦੌਰਾਨ ਬਣਦੇ ਹੱਕ ਦਿਵਾਉਣ ਚ’ਪਹਿਲ ਕਦਮੀ ਕਰਨਗੇ।ਕਿਸਾਨਾ ਦੇ ਫਸਲਾ ਦੇ ਉਜਾੜੇ ਲਈ ਯੋਗ ਥਾਂ ਦੀ ਤਾਲਾਸ਼ ਕਰਕੇ ਬੇਸ਼ਹਾਰਾ ਗਊਆਂ ਲਈ ਗਊਸ਼ਾਲਾ ਸਥਾਪਿਤ ਕੀਤੀ ਜਾਵੇਗੀ। ਸ.ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਭ ਦੀ ਸਾਂਝੀ ਸਰਕਾਰ ਹੈ,ਜਿਸ ਵਿੱਚ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪੰਜਾਬ ਦੇ ਹਿੱਤਾਂ ਤੇ ਲੋਕ ਮਸਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਮੋਟੂ ਐਸ.ਸੀ., ਗੁਰਮੀਤ ਸਿੰਘ, ਜੌਲੀ ਤੇ ਜਸਪਾਲ ਸਿੰਘ ਪਾਲੀ ਆਦਿ ਵੀ ਮੌਜੂਦ ਸਨ।
ਰੂਪਨਗਰ ਤੋਂ ‘ਆਪ’ ਵਿਧਾਇਕ ਸ੍ਰੀ ਸੰਦੋਆ ਵੱਲੋਂ ਮਨਪ੍ਰੀਤ ਬਾਦਲ ਨਾਲ ਮੀਟਿੰਗ



