June 13, 2026 12:59 pm

ਨਬਾਲਗ ਲੜਕੀ ਦੀ ਪੱਤ ਲੁੱਟ ਕੇ ਧਮਕੀਆਂ ਦੇਣ ਵਾਲਾ ਕਾਬੂ

ਸ਼ਹੀਦ ਭਗਤ ਸਿੰਘ ਨਗਰ, 31 ਅਗਸਤ (ਸਨਪ੍ਰੀਤ ਮਾਂਗਟ) ਨਾਬਾਲਿਗ ਲੜਕੀ ਨਾਲ ਸਰੀਰਿਕ ਸੰਬੰਧ ਬਣਾਉਣ ਅਤੇ ਅਸ਼ਲੀਲ ਤਸਵੀਰਾਂ ਨੂੰ ਨੈੱਟ ‘ਤੇ ਪਾਉਣ ਦੀਆਂ ਧਮਕੀਆਂ ਦੇਣ ਦੇ ਦੋਸ਼ ‘ਚ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।ਪੁਲਸ ਅਨੁਸਾਰ ਨੀਨਾ (15) ਕਾਲਪਨਿਕ ਨਾਂ ਨੇ ਦੱਸਿਆ ਕਿ ਉਹ +1 ਨਾਨ ਮੈਡੀਕਲ ਦੀ ਵਿਦਿਆਰਥਣ ਹੈ। ਮੁੱਖ ਮਾਰਗ ਤੋਂ ਸਕੂਲ ਲਈ ਬੱਸ ਲੈਣ ਸਮੇਂ ਉਸਦੇ ਮੁਹੱਲੇ ਵਿਚ ਹੀ ਰਹਿੰਦਾ ਸੁਖਵਿੰਦਰ ਸਿੰਘ ਉਰਫ ਮਿੰਟੂ ਉਸਦਾ ਪਿੱਛਾ ਕਰਦਾ ਸੀ। ਜਿਸਨੇ ਬਾਅਦ ਦੇ ਵਿਚ ਆਪਣੀ ਲੜਕੀ ਨੂੰ ਉਸਦੇ ਘਰ ਪੜ੍ਹਨ ਲਈ ਭੇਜਣਾ ਸ਼ਰੂ ਕਰ ਦਿੱਤਾ ਤੇ ਉਨ੍ਹਾਂ ਦੇ ਘਰ ਆਉਣ ਜਾਣ ਲੱਗਾ।ਉਸਨੇ ਦੱਸਿਆ ਕਿ ਇਸੇ ਦੌਰਾਨ ਉਕਤ ਦੋਸ਼ੀ ਨੇ ਉਸਦੇ ਨਾਲ ਸਰੀਰਿਕ ਸੰਬੰਧ ਬਣਾਉਣ ਦੇ ਯਤਨ ਕੀਤੇ ਅਤੇ ਇਕ ਦਿਨ ਜਦੋਂ ਘਰ ਵਿਚ ਇੱਕਲੀ ਸੀ ਤਾਂ ਉਸਨੇ ਉਸ ਨੂੰੰ ਹਵਸ ਦਾ ਸ਼ਿਕਾਰ ਬਣਾਇਆ ਤੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਇਹ ਗੱਲ ਕਿਸੇ ਨੂੰ ਦੱਸੇਗੀ ਤਾਂ ਉਹ ਉਸਦੀਆਂ ਅਸ਼ਲੀਲ ਤਸਵੀਰਾਂ ਨੂੰ ਨੈੱਟ ‘ਤੇ ਪਾ ਦੇਵੇਗਾ ਦੇਵੇਗਾ।ਉਸਨੇ ਦੱਸਿਆ ਕਿ ਆਪਣੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸਣ ਤੋਂ ਬਾਅਦ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।ਓਧਰ ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Send this to a friend