ਅਮ੍ਰਿੰਤਸਰ, 31 ਅਗਸਤ (ਜੋਗਿੰਦਰ ਜੌੜਾ)-ਸ੍ਰੀ ਦੁਰਗਿਆਣਾ ਮੰਦਿਰ ਦੀ ਬਿਉਟੀਫਿਕੇਸ਼ਨ ਸਕੀਮ ਤਹਿਤ ਅਖਾੜਾ ਦਸ਼ਨਾਮੀ ਜਿੰਨਾ ਕਿਰਾਏਦਾਰਾਂ ਨੂੰ ਵਿਭਾਗ ਵੱਲੋ ਦੁਕਾਨਾ ਖਾਲੀ ਕਰਨ ਦੇ ਨੋਟਿਸ ਦਿੱਤੇ ਗਏ ਸਨ ਕੈਬਿਨੇਟ ਮੰਤਰੀ ਅਨਿਲ ਜੌਸ਼ੀ ਦੀ ਦਖਲਅੰਦਾਜੀ ਤੋ ਬਾਅਦ ਉਕਤ ਕਿਰਾਏਦਾਰਾ ਨੇ ਸੁੱਖ ਦਾ ਸਾਹ ਲਿਆ ਹੈ।

ਜਿਕਰਯੋਗ ਹੈ ਕਿ ਅਖਾੜੇ ਦੀ ਇਸ ਇਮਾਰਤ ਦੇ ਮਲਬੇ ਤੇ ਮਾਲਿਕ ਮਹੰਤ ਵੱਲੋ ਅਤੇ ਹਰਿਦਵਾਰ ਦੇ ਇਕ ਮਹੰਤ ਵੱਲੋਂ ਇਹ ਦਾਵਾ ਕੀਤਾ ਗਇਆ ਸੀ ਅਤੇ ਇਸ ਇਮਾਰਤ ਵਿਚ ਵੱੱਸੇ 8੦ ਕਿਰਾਏਦਾਰਾਂ ਨੇ ਵੀ ਮੁਆਵਜੇ ਦੀ ਗੱਲ ਕੀਤੀ ਸੀ। ਲਗਭੱਗ ਸ਼੍ਰੀ ਦੁਰਗਿਆਨਾ ਕਮੈਟੀ ਨੇ ਮੁਆਵਜਾ ਦੇਣ ਦੀ ਗੱਲ ਤਾਂ ਮੰਨ ਲਈ ਸੀ ਪਰ ਇਹ ਮਾਮਲਾ ਵਿਚਾਰਅਧੀਨ ਹੋਣ ਕਰਕੇ ਕਮੇਟੀ ਨੈੱਟ ਮੁਆਵਜ਼ਾ ਦੇਣ ਤੋਂ ਸਾਫ ਮਨਾ ਕਰ ਦਿਤਾ ਸੀ। ਪਰ ਜਦ ਇਹ ਮਾਮਲਾ ਕੈਬਿਨਟ ਮੰਤਰੀ ਅਨਿਲ ਜੋਸ਼ੀ ਦੇ ਕੋਲ ਪਹੁੰਚਿਆ ਤਾਂ ਉਹਨਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਦੁਰਗਿਆਨਾ ਤੀਰਥ ਕਮੈਟੀ ਦੇ ਅਹੁਦੇਦਾਰਾਂ ਨਾਲ ਗਲਬਾਤ ਕਰਦਿਆ ਹੋਇਆ ਉਕਤ 8੦ ਕਿਰਾਏਦਾਰਾਂ ਨੂੰ ਮੁਆਵਜਾ ਦੇਣ ਦੀ ਗੱਲ ਕਮੈਟੀ ਕੋਲੋਂ ਮਨਵਾ ਲਈ ਹੈ ਜਿਸਦੇ ਚਲਦਿਆਂ ਹੁਣ ਕਿਰਾਏਦਾਰਾਂ ਨੂੰ ਜਿਥੇ ਮੁਆਵਜਾ ਮਿਲਣ ਦੀ ਆਸ ਪੱਕੀ ਹੋ ਗਈ ਹੈ ਨਾਲ ਹੀ ਬਿਊਟਿਫੀਕੈਸ਼ਨ ਸਕੀਮ ਦੇ ਰਾਹ ਦੇ ਵਿਚੋਂ ਇਹ ਅੜਿਕਾ ਵੀ ਖਤਮ ਹੋ ਚੁਕਿਆ ਹੈ।