Skip to content
Independent perspectives. Global stories.
BREAKING

ਐਗਜ਼ਿਟ ਪੋਲ : ਮੋਦੀ ਦੀ ਹਨੇਰੀ ’ਚ ਉਡ ਸਕਦੇ ਨੇ ਕਾਂਗਰਸ ਤੇ ‘ਆਪ’

Share this story

narender-modi-new ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਦੀਆਂ 272 ‘ਚੋਂ 270 ਸੀਟਾਂ ਲਈ ਅੱਜ ਵੋਟਿੰਗ ਹੋਈ। ਇਨ੍ਹਾਂ ਚੋਣਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ 2021 ਦੇ ਸੈਮੀਫਾਈਨਲ ਦੇ ਤੌਰ ‘ਤੇ ਵੀ ਦੇਖਿਆ ਜਾ ਰਿਹਾ ਹੈ। ਮੁੱਖ ਮੁਕਾਬਲਾ ਭਾਜਪਾ, ਆਪ ਅਤੇ ਕਾਂਗਰਸ ਵਿਚਾਲੇ ਹੈ। ਸਾਰੀਆਂ ਪਾਰਟੀਆਂ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ।ਵੋਟਿੰਗ ਖਤਮ ਹੁੰਦੇ ਹੀ ਚੋਣ ਨਤੀਜਿਆਂ ਨੂੰ ਲੈ ਕੇ ਮੀਡੀਆ ਸੰਸਥਾਨਾਂ ਨੇ ਵੀ ਆਪਣੇ-ਆਪਣੇ ਐਕਜ਼ਿਟ ਪੋਲ ਜਾਰੀ ਕੀਤੇ। ਐਮ. ਸੀ. ਡੀ. ਚੋਣਾਂ ਤੋਂ ਉਭਰੀ ਰਾਜਨੀਤਕ ਤਸਵੀਰ ਦਾ ਪ੍ਰਭਾਵ ਦਿੱਲੀ ਤੋਂ ਇਲਾਵਾ ਹੋਰ ਸੂਬਿਆਂ ‘ਚ ਵੀ ਦੇਖਿਆ ਜਾ ਸਕਦਾ ਹੈ। ਏ. ਬੀ. ਪੀ. ਨਿਊਜ਼-ਸੀ ਵੋਟਰ ਅਤੇ ਅੱਜ ਤੱਕ ਦੇ ਐਗਜ਼ਿਟ ਪੋਲ ‘ਚ ਤਿੰਨਾਂ ਨਗਰ ਨਿਗਮਾਂ ‘ਚ ਬੀ. ਜੇ. ਪੀ. ਨੂੰ ਭਾਰੀ ਬਹੁਮਤ ਮਿਲਣ ਦਾ ਅੰਦਾਜ਼ਾ ਲਗਾਇਆ ਗਿਆ ਹੈ।

WRITTEN BY