ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸ਼ੁਰੂ ਹੋ ਚੁੱਕੇ ਇੰਡੀਆ ਪੋਸਟ ਪੇਮੈਂਟ ਬੈਂਕ ਨੂੰ ਹੁਣ ਵੱਡੇ ਪੱਧਰ ਤੇ ਸ਼ੁਰੂ ਕਰਨ ਦੀ ਤਿਆਰੀ ਹੋ ਗਈ ਹੈ ਇਸ ਦੇ ਤਹਿਤ ਡਾਕ ਵਿਭਾਗ, ਡਾਕ ਬੈਂਕ ਦੇ ਕਰਮਚਾਰੀਆਂ ਦੇ ਨਾਲ ਨਾਲ ਵਿਭਾਗ ਦੇ ਕੰਮ ਕਾਜ ਦੇ ਤਰੀਕਿਆਂ ਵਿੱਚ ਵੀ ਬਦਲਾਓ ਕਰਨ ਜਾ ਰਿਹਾ ਹੈ। ਇਸ ਪ੍ਰੋਜੈਕਟ ਦੇ ਤਹਿਤ ਹੁਣ ਡਾਕੀਆ ਬੈਂਕ ਦੀਆਂ ਸੇਵਾਵਾਂ ਵੀ ਪ੍ਰਦਾਨ ਕਰੇਗਾ। ਸਿੰਤਬਰ 2017 ਤੱਕ ਪੋਸਟਲ ਬੈਂਕ ਦੀਆਂ 630 ਬ੍ਰਾਚਾਂ ਖੋਲਣ ਦਾ ਟੀਚਾ ਮਿੱਥਿਆ ਗਿਆ ਹੈ।
ਹੁਣ ਘਰ ਬੈਠੇ ਮਿਲਣਗੀਆਂ ਬੈਕਿੰਗ ਦੀਆਂ ਸਹੂਲਤਾਂ



