ਬੀਜਿੰਗ, 23 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਦੱਖਣ ਚੀਨ ਸਾਗਰ ‘ਚ ਚੱਲ ਰਹੇ ਵਿਵਾਦ ਨੂੰ ਲੈ ਕੇ ਯੁੱਧ ਲਈ ਫੌਜ ਨੂੰ ਤਿਆਰ ਰਹਿਣ ਲਈ ਆਖਿਆ ਹੈ। ਦਰਅਸਲ ਸ਼ੀ ਨੇ ਫੌਜ ਦੇ ਨਿਰਮਾਣ ਦੀ ਜ਼ਰੂਰਤ ਅਤੇ ਸ਼ਾਂਝਾ ਯੁੱਧ ਹੁਕਮ ਪ੍ਰਣਾਲੀ ਦੇ ਨਿਰਮਾਣ ‘ਚ ਤੇਜ਼ੀ ਲਈ ਇਸ ‘ਤੇ ਜ਼ੋਰ ਦਿੱਤਾ ਹੈ। ਸੱਤਾਧਾਰੀ ਪਾਰਟੀ ਦੇ ਪ੍ਰਮੁੱਖ ਅਤੇ ਕੇਂਦਰੀ ਫੌਜੀ ਕਮਿਸ਼ਨ ਦੇ ਚੇਅਰਮੈਂਨ ਸ਼ੀ ਨੇ ਸ਼ੁੱਕਰਵਾਰ (21 ਅਪ੍ਰੈਲ) ਨੂੰ ਪੀਪਲਜ਼ ਲਿਬਰੇਸ਼ਨ ਆਰਮੀ ਦੇ ਦੱਖਣੀ ਥੀਏਟਰ ਕਮਾਂਡ ਦੇ ਨਿਰੀਖਣ ਦੌਰਾਨ ਇਹ ਟਿੱਪਣੀ ਕੀਤੀ ਅਤੇ ਸ਼ੀ ਨੇ ਇਕ ਮਜ਼ਬੂਤ ਫੌਜ ਦੇ ਨਿਰਮਾਣ ‘ਤੇ ਜ਼ੋਰ ਦਿੱਤਾ, ਜੋ ਭ੍ਰਿਸ਼ਟ ਨਾ ਹੋਵੇ। ਕਮਿਊਨਿਸਟ ਪਾਰਟੀ, ਫੌਜ ਅਤੇ ਸਰਕਾਰ ਦੀ ਅਗਵਾਈ ਕਰਨ ਵਾਲੇ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਮੰਨੇ ਜਾਂਦੇ 63 ਸਾਲਾ ਸ਼ੀ ਇਸ ਸਾਲ ਆਪਣਾ ਪਹਿਲਾ 5 ਸਾਲਾ ਕਾਰਜਕਾਲ ਪੂਰਾ ਕਰਨਗੇ।


