Skip to content
Independent perspectives. Global stories.
BREAKING

ਦਿੱਲੀ ਨਗਰ ਨਿਗਮ ਦੀਆਂ ਆਮ ਚੋਣਾਂ ’ਚ ਸ਼ਾਂਤੀਪੂਰਨ ਵੋਟਿੰਗ

Share this story

ਭਾਜਪਾ, ਕਾਂਗਰਸ ਅਤੇ ‘ਆਪ’ ਦਰਮਿਆਨ ਮੁੱਖ ਮੁਕਾਬਲਾ-ਨਤੀਜੇ 26 ਨੂੰ

image ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਐਤਵਾਰ ਨੂੰ ਵੋਟਾਂ ਦਾ ਕਾਰਜ ਸ਼ਾਂਤੀਪੂਰਵਕ ਢੰਗ ਨਾਲ ਸਿਰੇ ਚੜ੍ਹ ਗਿਆ। ਬੇਸ਼ੱਕ ਇਨ੍ਹਾਂ ਵੋਟਾਂ ਵਿੱਚ ਲੋਕਾਂ ਦੇ ਉਤਸ਼ਾਹ ਵਿੱਚ ਕਮੀ ਨਜ਼ਰ ਆਈ। ਸ਼ਾਮ 4 ਵਜੇ ਤੱਕ ਸਿਰਫ 46 ਫੀਸਦੀ ਵੋਟਾਂ ਹੀ ਭੁਗਤੀਆਂ ਸਨ। ਨਿਗਮ ਚੋਣਾਂ ਦੇ ਨਤੀਜੇ 26 ਅਪ੍ਰੈਲ ਨੂੰ ਆਉਣਗੇ। ਇਨ੍ਹਾਂ ਚੋਣਾਂ ਵਿੱਚ ਭਾਜਪਾ, ਕਾਂਗਰਸ ਅਤੇ ‘ਆਪ’ ਵਿੱਚ ਮੁੱਖ ਮੁਕਾਬਲਾ ਹੈ। ਭਾਵੇਂ ਭਾਜਪਾ ਮੁੜ ਨਿਗਮ ਚੋਣਾਂ ਜਿੱਤਣ ਦੇ ਦਾਅਵੇ ਕਰ ਰਹੀ ਹੈ, ਪ੍ਰੰਤੂ ਘੱਟ ਵੋਟਿੰਗ ਕਾਰਨ ਉਸ ਨੂੰ ਕੁਝ ਨੁਕਸਾਨ ਹੋਸਕਦਾ ਹੈ। ਭਾਜਪਾ ਦੇ ਦਿੱਲੀ ਪ੍ਰਧਾਨ ਮਨੋਜ ਤੇਵਾੜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 225 ਸੀਟਾਂ ’ਤੇ ਜਿੱਤ ਹਾਸਿਲ ਹੋਵੇਗੀ। ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਹਨ। ਐਤਵਾਰ ਨੂੰ ਤਿੰਨਾਂ ਲਈ ਹੀ ਵੋਟ ਪਏ ਹਨ। ਸਵੇਰ ਤੋਂ ਹੀ ਮਤਦਾਤਾ ਦੀਆਂ ਲੰਬੀਆਂ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। 270 ਸੀਟਾਂ ’ਤੇ 8 ਵਜੇ ਵੋਟਿੰਗ ਸ਼ੁਰੂ ਹੋ ਗਈ ਜੋ ਕਿ ਸ਼ਾਮ 5.30 ਵਜੇ ਤੱਕ ਚੱਲੀ। ਸਟੇਟ ਚੋਣ ਕਮਿਸ਼ਨਰ ਐਸ.ਕੇ. ਸ੍ਰੀਵਾਸਤਵ ਦਾ ਕਹਿਣਾ ਹੈ ਕਿ ਜਿਸ ਈ.ਵੀ.ਐਮ. ਮਸ਼ੀਨਾਂ ਨੂੰ ਉਮੀਦਵਾਰਾਂ ਦੇ ਸਾਹਮਣੇ ਜਾਚਿਆ ਗਿਆ ਹੈ ਜਿਸ ਕਾਰਨ ਗੜਬੜੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਗ੍ਰੇਟਰ ਕੈਲਾਸ਼-3 ‘ਚ ਆਪਣੀ ਪਤਨੀ ਨਾਲ ਪਾਈ ਵੋਟ।ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਲਾਈਨ ‘ਚ ਲੱਗ ਕੇ ਪਾਈ ਵੋਟ।ਕਾਂਗਰਸ ਛੱਡ ਬੀਜੇਪੀ ‘ਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ ਵੋਟ ਪਾਉਣ ਲਈ ਪੁੱਜੇ।ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਨੇ ਪਾਈ ਵੋਟ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ।ਡੀ.ਏ.ਵੀ ਸਕੂਲ ‘ਚ ਸ਼ੀਲਾ ਦਿਕਸ਼ਿਤ ਨੇ ਪਾਈ ਵੋਟ।ਕਾਂਗਰਸ ਦੇ ਅਜੈ ਮਕਾਨ ਨੇ ਰਾਜੌਰੀ ਗਾਰਡਨ ਤੋਂ ਪਾਈ ਵੋਟ।
ਇਨ੍ਹਾਂ ਚੋਣਾਂ ‘ਚ ਭਾਜਪਾ, ਕਾਂਗਰਸ ਅਤੇ ਆਮ ਪਾਰਟੀ ਸਮੇਤ ਦਰਜਨਾਂ ਭਰ ਸਿਆਸੀ ਦਲ ਚੋਣਾਂ ਲੜ ਰਹੇ ਹਨ। ਚੋਣ ਕਮਿਸ਼ਨ ਦੇ ਮੁਤਾਬਕ ਇਸ ਵਾਰ ਚੋਣਾਂ ‘ਚ ਕੁਲ 2537 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ 1004 ਉਮੀਦਵਾਰ ਉੱਤਰੀ ਦਿੱਲੀ ਨਗਰ ਨਿਗਮ ਤੋਂ ਹਨ। ਇਸ ਤੋਂ ਬਾਅਦ ਦੱਖਣੀ ਦਿੱਲੀ ਨਗਰ ਨਿਗਮ ‘ਚ 985 ਅਤੇ ਉੱਤਰੀ ਦਿੱਲੀ ‘ਚ 548 ਉਮੀਦਵਾਰ ਮੈਦਾਨ ‘ਚ ਹਨ।ਜ਼ਿਕਰਯੋਗ ਹੈ ਕਿ ਸਾਲ 2012 ਦੀਆਂ ਚੋਣਾਂ ‘ਚ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਸੀ ਅਤੇ ਭਾਜਪਾ ਨੂੰ ਭਾਰੀ ਬਹੁਮਤ ਮਿਲਿਆ ਸੀ।ਇਸ ਵਾਰ ਚੋਣਾਂ ਆਮ ਆਦਮੀ ਪਾਰਟੀ ਅਤੇ ਸਵਰਾਜ ਪਾਰਟੀ ਦੇ ਆ ਜਾਣ ਦੇ ਬਾਅਦ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ।ਧਿਆਨਯੋਗ ਹੈ ਕਿ ਦੋਵੇਂ ਪਾਰਟੀਆਂ ਪਹਿਲੀ ਵਾਰ ਚੋਣਾਂ ਲੜ ਰਹੀਆਂ ਹਨ।

WRITTEN BY