ਕੁਆਲਾਲੰਪੁਰ, 31 ਅਗਸਤ (ਪੀ.ਟੀ.)- ਮਲੇਸ਼ੀਆ ਦੇ ਦੱਖਣੀ ਸੂਬੇ ਜੋਹੋਰ ਬਾਹਰੂ ਵਿਖੇ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ। ਕੇ. ਜਗਨਨਾਥ (37) ਆਪਣੇ ਪਰਿਵਾਰ ਨਾਲ ਮੰਦਿਰ ‘ਚ ਪੂਜਾ ਅਰਚਨਾ ਕਰ ਰਿਹਾ ਸੀ ਕਿ ਦੋ ਵਿਅਕਤੀ ਮੋਟਰਸਾਈਕਲ ‘ਤੇ ਮੰਦਿਰ ਆਏ ਅਤੇ ਉਥੇ ਆਕੇ ਉਸ ਦੇ ਪਰਿਵਾਰ ਸਾਹਮਣੇ ਉਸ ਨੂੰ ਕਈ ਗੋਲੀਆਂ ਮਾਰੀਆਂ ਜਿਸ ਕਰਕੇ ਪੀੜਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।


