Skip to content
Independent perspectives. Global stories.
BREAKING

37ਵਾਂ ਕਬੱਡੀ ਟੂਰਨਾਮੈਂਟ 2 ਸਤੰਬਰ ਤੋਂ ਸ਼ੁਰੂ

Share this story

ਸ਼ਾਹਕੋਟ, 31 ਅਗਸਤ (ਸੁਰਿੰਦਰ ਸਿੰਘ ਪਦਮ)- ਸ਼ਹੀਦੀ ਯਾਦਗਾਰ ਸਪੋਰਟਸ ਕਲੱਬ ਮੂਲੇਵਾਲ ਖੈਹਿਰਾ-ਬ੍ਰਾਹਮਣਾਂ ਵੱਲੋਂ 1947 ਦੀ ਵੰਡ ‘ਚ ਸ਼ਹੀਦ ਹੋਏ ਸ਼ਹੀਦਾਂ ਅਤੇ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦ ਹਵਾਲਦਾਰ ਸਿੰਗਾਰਾ ਸਿੰਘ ਅਤੇ ਮਰਹੂਮ ਕਬੱਡੀ ਖਿਲਾੜੀ ਗੁਰਮੀਤ ਸਿੰਘ ਘੋਗੀ ਦੀ ਯਾਦ ‘ਚ ਸਲਾਨਾ 37ਵਾਂ ਕਬੱਡੀ ਟੂਰਨਾਮੈਂਟ 2 ਸਤੰਬਰ ਤੋਂ 4 ਸਤੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ ਦੇ ਖੇਡ ਮੈਦਾਨ ‘ਚ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਚੇਅਰਮੈਨ ਲਖਬੀਰ ਸਿੰਘ ਖੈਹਿਰਾ, ਪ੍ਰਧਾਨ ਗੁਰਪਾਲ ਸਿੰਘ ਪਾਲੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਉਕਤ ਤਿੰਨ ਰੌਜਾ ਖੇਡ ਮੇਲੇ ‘ਚ ਕਬੱਡੀ ਓਪਨ ਪੱਧਰ, 75,63,ਅਤੇ50 ਕਿਲੋ ਵਰਗ ਭਾਰ ਦੇ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਆਖਰੀ ਦਿਨ 4 ਸਤੰਬਰ ਨੂੰ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਬਤੌਰ ਮੁਖ ਮਹਿਮਾਨ ਵਜੋਂ ਅਤੇ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ ਅਤੇ ਹਰਬੰਸ ਸਿੰਘ ਚੰਦੀ ਵਿਸ਼ੇਸ਼ ਮਹਿਮਾਨ ਵੱਜੋਂ ਸਿਰਕਤ ਕਰਨਗੇ।

WRITTEN BY