Skip to content
Independent perspectives. Global stories.
BREAKING

ਭੁਪਿੰਦਰ ਸਿੰਘ ਖੇੜਾ ਮੁੜ ਤੋਂ ਬਣ ਸਕਦੇ ਨੇ ਨਗਰ ਕੌਂਸਲ ਤਰਨਤਾਰਨ ਦੇ ਪ੍ਰਧਾਨ

Share this story

image ਤਰਨ ਤਾਰਨ, 19 ਅਪ੍ਰੈਲ (ਆਹਲੂਵਾਲੀਆ, ਧਾਮੀ)- ਪਿਛਲੇ ਦਿਨੀ ਤਰਨ ਤਾਰਨ  ਨਗਰ ਪਾਲਿਕਾ ਦੇ ਵਿਹੜੇ ਵਿੱਚ ਕਾਂਗਰਸ ਪਾਰਟੀ ਵੱਲੋ ਭਾਜਪਾ ਦੇ ਕੌਸਲਰਾਂ ਨਾਲ ਮਿਲ ਕੇ ਭੁਪਿੰਦਰ ਸਿੰਘ ਖੇੜਾ ਨੂੰ ਨਿਲੰਬਤ ਕੀਤਾ ਗਿਆ ਸੀ । ਉਸਦਾ ਇਹ  ਕਾਰਨ ਸੀ  ਕਿ ਕੁਝ ਸਿਆਸਤੀ ਬੰਦਿਆ ਤੇ ਸਾਬਕਾ ਕੌਸਲਰਾਂ ਨੇ  ਡਾ. ਸੁਖਦੇਵ ਸਿੰਘ ਲੋਹਕਾ (ਐਮ.ਸੀ) ਨੂੰ ਪ੍ਰਧਾਨ ਬਣਾਉਣ ਦਾ ਭਰੋਸਾ ਦਵਾਇਆ  ਸੀ , ਪਰ ਜਿਵੇ ਉਨਾ ਨੇ ਸੋਚਿਆ ਸੀ , ਉਝ ਨਹੀ ਹੋਇਆ ਅਤੇ ਇਹੀ ਕਰਨ ਹੋਇਆ ਕਿ ਸੁਖਦੇਵ ਸਿੰਘ ਲੋਹਕਾ ਆਪਣੇ ਸਾਥੀਆ ਸਮੇਤ ਮੁੜ ਤੋ ਭੁਪਿੰਦਰ ਸਿੰਘ ਖੇੜਾ ਦੇ ਹੱਕ ਵਿੱਚ ਖੜ ਗਏ ਹਨ ਅਤੇ ਹੋ ਸਕਦਾ ਹੈ ਕਿ  ਭੁਪਿੰਦਰ ਸਿੰਘ ਖੇੜਾ ਮੁੜ ਤੋ ਤਰਨ ਤਾਰਨ ਨਗਰ ਕੌਸਲ ਦੇ ਪ੍ਰਧਾਨ ਬਨਣ। ਸ. ਖੇੜਾ ਨਾਲ ਇਸ ਖਬਰ ਦੀ ਪੁਸ਼ਟੀ ਲਈ ਸੰਪਰਕ ਨਹੀਂ ਹੋ ਸਕਿਆ। ਉਂਝ ਇਹ ਗੱਲ ਪੱਕੀ ਹੈ ਕਿ ਉਨ੍ਹਾਂ ਦੇ ਨਾਮ ਉੱਪਰ ਕਾਂਗਰਸ ਵਿੱਚ ਸਹਿਮਤੀ ਬਣ ਗਈ ਹੈ। ਹਲਕਾ ਵਿਧਾਇਕ ਵੀ ਇਸ ਗੱਲ ਦੇ ਪੱਖ ਵਿੱਚ ਦੱਸਿਆ ਜਾਂਦਾ ਹੈ।

WRITTEN BY