ਮਲੋਟ, 19 ਅਪ੍ਰੈਲ (ਜਗਦੀਪ ਧਵਨ)- ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ, ਮਲੋਟ ਦੇ ਵਿਦਿਆਰਥੀ ਦੋ ਰੋਜ਼ਾ ਵਿੱਦਿਅਕ ਟੂਰ ਤੇ ਵਿਦਿਆਰਥੀਆਂ ਨਾਲ ਕਾਲਜ਼ ਦੇ ਪ੍ਰੋ. ਨਵਪ੍ਰੀਤ ਕੋਰ, ਪ੍ਰੋ.ਹਰਪ੍ਰੀਤ ਸਿੰਘ ਪ੍ਰੋ: ਰਜਿੰਦਰ ਸ਼ਰਮਾ, ਪ੍ਰੋ. ਕਮਲਜੀਤ ਕੋਰ, ਪ੍ਰੋ. ਸਰੋਜ਼ ਰਾਣੀ, ਪ੍ਰੋ. ਪਰਮਜੀਤ ਕੋਰ, ਪ੍ਰੋ. ਅਨੁਰਾਜ, ਪ੍ਰੋ. ਗੁਰਜੀਤ ਸਿੰਘ, ਪ੍ਰੋ. ਵਰਿੰਦਰ ਕੋਰ, ਪ੍ਰੋ. ਗੁਰਪ੍ਰੀਤ ਸਿੰਘ , ਪ੍ਰੋ. ਬਬੀਤਾ, ਪ੍ਰੋ. ਚਾਦਨੀ, ਪ੍ਰੋ. ਸਾਹਿਲ ਗੁਲਾਟੀ ਵੀ ਨਾਲ ਰਵਨਾਂ ਹੋਏ। ਇਸ ਮੋਕੇ ਕਾਲਜ ਦੀ ਮੈਨਜਮੈਂਟ ਦੇ ਚੇਅਰਮੈਨ ਸ.ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਸ.ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਸ.ਪਿਰਤਪਾਲ ਸਿੰਘ ਗਿੱਲ,ਪ੍ਰਬੰਧਕੀ ਸਕੱਤਰ ਸ.ਦਲਜਿੰਦਰ ਸਿੰਘ ਬਿੱਲਾ ਸੰਧੂ, ਡਾਇਰੈਕਟਰ ਡਾ.ਜੇ.ਐਸ.ਆਨੰਦ, ਪ੍ਰਿੰਸੀਪਲ ਸ਼੍ਰੀਮਤੀ ਸੁਖਦੀਪ ਕੌਰ ਨੇ ਸ਼ੁੱਭ ਇਛਾਵਾਂ ਦੇ ਕੇ ਤੋਰਿਆ। ਡਾਇਰੈਕਟਰ ਜੇ.ਐਸ.ਆਨੰਦ ਨੇ ਕਿਹਾ ਕਿ ਵਿੱਦਿਅਕ ਟੂਰ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਦੇ ਵਿੱਚ ਸਾਰਥਕ ਹਿੱਸਾ ਪਾਉਂਦੇ ਹਨ। ਇਸ ਨਾਲ ਵਿਦਿਆਰਥੀ ਉਹਨਾਂ ਥਾਵਾਂ ਨੂੰ ਵਾਚਦੇ, ਪਰਖਦੇ ਹਨ ਜਿਹੜੀਆਂ ਬਾਰੇ ਉਹ ਸਿਰਫ ਪੁਸਤਕਾਂ ਵਿਚ ਪੜ੍ਹਦੇ ਹਨ ਉਹਨਾ ਬਾਰੇ ਕੋਈ ਅਹਿਸਾਸ ਜਾਂ ਪ੍ਰਭਾਵ ਗ੍ਰਹਿਣ ਨਹੀਂ ਕਰਦੇ । ਇਹ ਟੂਰ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਜੀ ,ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅ੍ਰੰਮਿਤਸਰ ਸਾਹਿਬ, ਵਾਹਗਾ ਬਾਰਡਰ, ਕਿਲ੍ਹਾ ਗੋਬਿੰਦਗੜ੍ਹ, ਹਵੇਲੀ ਅੰ੍ਰਮਿਤਸਰ, ਸਾਇਸ਼ ਸੀਟੀ ਕਪੂਰਥਲਾ ,ਸੁਲਤਾਨਪੁਰ ਲੋਧੀ,ਫਰੀਦਕੋਟ ਦੀ ਸ਼ਾਹੀ ਹਵੇਲੀ ਤੋਂ ਦੂਜੇ ਦਿਨ ਵਾਪਸ ਕਾਲਜ਼ ਪਰਤ ਆਇਆ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨਾਂ ਥਾਵਾਂ ਨੂੰ ਵੇਖਣਾ ਵਧੀਆ ਅਨੁਭਵ ਵਾਂਗ ਰਿਹਾ। ਕਈ ਥਾਵਾਂ ਜਿਵੇਂ ਕਿ ਸਾਇੰਸ ਸਿਟੀ, ਕਿਲ੍ਹਾ ਗੋਬਿੰਦਗੜ੍ਹ ਬਾਰੇ ਅਸੀਂ ਸਿਰਫ ਸੁਣਿਆ ਹੀ ਸੀ, ਪਰ ਹੁਣ ਅੱਖੀਂ ਵੇਖ ਕੇ ਅਸੀਂ ਇੱਕ ਅਨੁਭਵ ਵਿੱਚ ਵਿਚਰ ਰਹੇ ਹਾਂ।
ਐਮ ਆਰ ਐਸ ਕਾਲਜ ਦੇ ਵਿਦਿਆਰਥੀਆਂ ਨੇ ਦੋ ਰੋਜ਼ਾ ਵਿੱਦਿਅਕ ਟੂਰ ਲਾਇਆ



