Skip to content
Independent perspectives. Global stories.
BREAKING

ਕੈਬਨਿਟ ਨੇ ਵੀ.ਵੀ.ਪੀ.ਏ.ਟੀ. ਵੋਟਿੰਗ ਮਸ਼ੀਨਾਂ ਖਰੀਦਣ ਲਈ ਮਨਜ਼ੂਰੀ

Share this story

image ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਉਸ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ, ਜਿਸ ‘ਚ ਕਮਿਸ਼ਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ ਈ.ਵੀ.ਐੱਮ. ‘ਚ ਲਾਈ ਜਾਣ ਵਾਲੀ ਵੀ.ਵੀ.ਪੀ.ਏ.ਟੀ. (ਵੋਟਰ ਵੈਰੀਫਾਇਡ ਪੇਪਰ ਆਡਿਟ ਟ੍ਰਾਇਲ) ਖਰੀਦਣ ਲਈ ਕਿਹਾ ਸੀ। ਮੋਦੀ ਕੈਬਨਿਟ ਨੇ ਬੈਠਕ ‘ਚ ਵੀ.ਵੀ.ਪੀ.ਏ.ਟੀ. ਮਸ਼ੀਨ ਖਰੀਦਣ ਲਈ ਚੋਣ ਕਮਿਸ਼ਨ ਨੂੰ ਫੰਡ ਦੇਣ ਦਾ ਫੈਸਲਾ ਲਿਆ ਹੈ। ਦੇਸ਼ ‘ਚ ਕੁੱਲ 16 ਲੱਖ ਈ.ਵੀ.ਐੱਮ. ਮਸ਼ੀਨਾਂ ਲੋਕ ਸਭਾ ਚੋਣਾਂ ‘ਚ ਇਸਤੇਮਾਲ ਹੁੰਦੀਆਂ ਹਨ ਅਤੇ ਇੰਨੀਆਂ ਹੀ ਵੀ.ਵੀ.ਪੀ.ਏ.ਟੀ. ਮਸ਼ੀਨਾਂ ਚਾਹੀਦੀਆਂ ਹਨ, ਜਿਸ ਲਈ ਚੋਣ ਕਮਿਸ਼ਨ ਨੇ 3174 ਕਰੋੜ ਰੁਪਏ ਦੀ ਮੰਗ ਕੀਤੀ ਹੈ।

WRITTEN BY