ਨਵੀਂ ਦਿੱਲੀ, 28 ਅਗਸਤ (ਪੀ. ਟੀ.)-ਸੋਨੇ ਦੀਆਂ ਕੀਮਤਾਂ ਨੇ ਅੱਜ ਇਕ ਨਵਾਂ ਇਤਿਹਾਸ ਸਿਰਜਦਿਆਂ 34 ਹਜ਼ਾਰ ਰੁਪਏ ਦਾ ਅੰਕੜਾ ਵੀ ਕਰ ਲਿਆ। ਸੋਨੇ ਦੀ ਕੀਮਤ ਅੱਜ 34600 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਹੈ। ਰੁਪਏ ਵਿਚ ਗਿਰਾਟ ਅਤੇ ਸੋਨੇ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਅੱਜ ਰੁਪਇਆ ਹੋਰ ਕਮਜ਼ੋਰ ਹੋਣ ਤੋਂ ਬਾਅਦ ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵੀ 1710 ਰੁਪਏ ਚੜ੍ਹ ਕੇ 59000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ, ਜਦੋਂ ਕਿ ਕੱਲ੍ਹ ਚਾਂਦੀ ਦੀ ਕੀਮਤ 57290 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦੂਸਰੇ ਪਾਸੇ ਬਾਜ਼ਾਰ ਜਾਣਕਾਰਾਂ ਦੀ ਮੰਨੀਏ ਤਾਂ ਸੋਨਾ ਇਸ ਹਫ਼ਤੇ 35 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ।