June 13, 2026 9:12 am

ਰੁਪਏ ‘ਚ ਇਤਿਹਾਸਕ ਗਿਰਾਵਟ-ਡਾਲਰ 69 ਦੇ ਨੇੜੇ

ਮੁੰਬਈ/ਨਵੀਂ ਦਿੱਲੀ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੁੰਬਈ ‘ਚ ਅੰਤਰ-ਬੈਂਕ ਵਿਦੇਸ਼ੀ ਕਰੰਸੀ ਬਾਜ਼ਾਰ ‘ਚ ਦੇਸ਼ ਦੀ ਕਰੰਸੀ ਰੁਪਏ ਨੇ ਡਾਲਰ ਦੇ ਮੁਕਾਬਲੇ ਹੋਰ ਗਿਰਾਵਟ ਦਰਜ ਕਰਦੇ ਹੋਏ 68.82 ਦਾ ਨਵਾਂ ਇਤਿਹਾਸਕ ਹੇਠਲਾ ਪੱਧਰ ਛੂਹ ਲਿਆ। ਇਸ ਤੋਂ ਪਹਿਲਾਂ ਰੁਪਏ ਨੇ ਮੰਗਲਵਾਰ ਨੂੰ 66.25 ਦਾ ਹੇਠਲਾ ਪੱਧਰ ਛੂਹਿਆ ਸੀ ਅਤੇ ਅੱਜ 67.06 ਨਾਲ ਖੁੱਲ੍ਹਿਆ ਸੀ। ਅੱਜ ਰੁਪਏ ਦੀ ਕੀਮਤ ‘ਚ 258 ਪੈਸੇ ਦੀ ਗਿਰਾਵਟ ਆਈ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਵਿਦੇਸ਼ੀ ਕਰੰਸੀ ਅਤੇ ਸ਼ੇਅਰ ਬਾਜ਼ਾਰ ‘ਚ ਅਨਿਸ਼ਿਚਤਾ ਦਾ ਸਾਹਮਣਾ ਕਰ ਰਹੇ ਨਿਵੇਸ਼ ਫਿਲਹਾਲ ਸੋਨੇ ਦੇ ਨਿਵੇਸ਼ ਨੂੰ ਸੁਰੱਖਿਅਤ ਮੰਨ ਰਹੇ ਹਨ। ਰੁਪਏ ‘ਚ ਆਈ ਗਿਰਾਵਟ ਨਾਲ ਮੁੰਬਈ ਸ਼ੇਅਰ ਦਾ ਪ੍ਰਮੁੱਖ ਸੂਚਕ ਅੰਕ ਬੀ. ਐੱਸ. ਈ. -30 ‘ਚ ਅੱਜ ਦੇ ਕਾਰੋਬਾਰ ਦੇ ਦੌਰਾਨ 482.43 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਅੱਜ ਦਾ ਸ਼ੁਰੂਆਤੀ ਕਾਰੋਬਾਰ 2.68 ਫੀਸਦੀ ਦੀ ਗਿਰਾਵਟ ਨਾਲ 17485.65 ਅੰਕ ‘ਤੇ ਆ ਗਿਆ। ਕੱਲ੍ਹ ਦੇ ਕਾਰੋਬਾਰੀ ਪੱਧਰ ਦੇ ਦੌਰਾਨ ਇਸ ਵਿਚ 590.05 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਵੀ 147.70 ਅਰਥਾਤ 2.79 ਫੀਸਦੀ ਦੀ ਗਿਰਾਵਟ ਨਾਲ 5139.75 ਅੰਕ ‘ਤੇ ਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ ਗਿਰਾਵਟ ਦੌਰਾਨ ਨਿਵੇਸ਼ਕਾਂ ਵੱਲੋਂ ਰਿਆਲਟੀ, ਖਪਤਕਾਰ ਸਾਮਾਨ, ਬੈਂਕਿੰਗ, ਤੇਲ ਅਤੇ ਗੈਸ ਅਤੇ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਬਿਕਾਵਲੀ ਵਧਾਏ ਜਾਣ ਕਾਰਨ ਸੂਚਕ ਅੰਕ ‘ਚ ਗਿਰਾਵਟ ਆਈ ਹੈ।

Send this to a friend