ਲੁਧਿਆਣਾ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਰਕਾਰੀ ਦਫ਼ਤਰਾਂ ਤੇ ਸਰਕਾਰੀ ਅਧਿਕਾਰੀ ਦੀ ਭਾਲ ਕਰਨ ਦੀ ਬਜਾਏ ਆਨ ਲਾਈਨ ਵੋਟਰ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਈ.ਆਰ.ਓ. ਨੈੱਟ ਲਾਂਚ ਕੀਤਾ ਜਾ ਰਿਹਾ ਹੈ, ਜਿਸ ਦੀ ਤਿਆਰੀ ਲਗਭਗ ਮੁਕੰਮਲ ਹੋ ਗਈ ਹੈ। ਅੱਜ ਇੱਥੇ ਡੀਸੀ ਆਫਿਸ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਅਮਲੇ ਨੂੰ ਈ.ਆਰ.ਓ. ਨੈੱਟ ਦੀ ਮਾਸਟਰ ਟਰੇਨਰ ਮਿਸ ਗੁਰਨੀਤ ਤੇਜ਼ ਨੇ ਸਿਖਲਾਈ ਦਿੱਤੀ।



