Skip to content
Independent perspectives. Global stories.
BREAKING

‘ਚੁੱਪ ਰਹਿਣ ਦੀ ਕਲਾ ਸਿੱਖੋ’ਮੋਦੀ ਦਾ ਭਾਜਪਾ ਨੇਤਾਵਾਂ ਨੂੰ ਸੰਦੇਸ਼

Share this story

ਤਿੰਨ ਤਲਾਕ ਮੁੱਦੇ ’ਤੇ ਮੁਸਲਿਮ ਔਰਤਾਂ ਨੂੰ ਇਨਸਾਫ ਮਿਲੇ

image

ਭੁਵਨੇਸ਼ਵਰ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਹੈ ਕਿ ਉਂਝ ਤਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਬੋਲਣ ਵਿੱਚ ਬਹੁਤ ਚੰਗੇ ਹਨ, ਪਰ ਹੁਣ ਜਦੋਂ ਸਰਕਾਰ ਵਿੱਚ ਹਾਂ ਤਾਂ ਉਨ੍ਹਾਂ ਨੂੰ ਚੁੱਪ ਰਹਿਣ ਦੀ ਕਲਾ ਸਿੱਖਣੀ ਚਾਹੀਦੀ ਹੈ। ਵਿਵਾਦਤ ਬਿਆਨ ਦੇਣ ਵਾਲੇ ਪਾਰਟੀ ਨੇਤਾਵਾਂ ’ਤੇ ਨਿਸ਼ਾਨਾ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਾਇਕ ਕੋਈ ਅਜਿਹੀ ਮਸ਼ੀਨ ਨਹੀਂ ਹੈ ਜੋ ਲੋਕਾਂ ਨੂੰ ਬੋਲਣ ਲਈ ਮਜਬੂਰ ਕਰਦੀ ਹੋਵੇ।’ ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਇਹ ਕਲਾ ਸਿੱਖਣੀ ਚਾਹੀਦੀ ਹੈ ਕਿ ਕਦੋਂ ਕੀ ਬੋਲਣਾ ਹੈ ਅਤੇ ਕੀ ਨਹੀਂ ਬੋਲਣਾ, ਕਿਉਂਕਿ ਇੱਕ ਬਿਆਨ ਵਾਲਾ ਵਿਵਾਦ ਕਈ ਕੰਮਾਂ ’ਤੇ ਪਾਣੀ ਫੇਰ ਦਿੰਦਾ ਹੈ। ਇਸ ਲਈ ਕਿਸ ਤਰ੍ਹਾਂ ਕੈਮਰਾ ਦੇਖ ਕੇ ਚੁੱਪ ਰਿਹਾ ਜਾਵੇ, ਇਹ ਕਲਾ ਸਿੱਖਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਇੱਥੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਹਿੱਸਾ ਲੈਣ ਆਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸ਼ਹਿਰ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ ਅਤੇ ਆਪਣੇ ਹਮਾਇਤੀਆਂ ਤੋਂ ਅਭਿਨੰਦਨ ਹਾਸਿਲ ਕੀਤਾ। ਪ੍ਰਧਾਨ ਮੰਤਰੀ ਨੇ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਵਿੱਚ ਸਮਾਪਤੀ ਭਾਸ਼ਣ ਦਿੰਦੇ ਹੋਏ ਈਵੀਐਮ ਮਸ਼ੀਨਾਂ ਸਬੰਧੀ ਵਿਵਾਦ ਪੈਦਾ ਕਰਨ ਵਾਲੇ ਵਿਰੋਧੀ ਨੇਤਾਵਾਂ ’ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਫੈਕਟਰੀ ’ਚ ਨਵੇਂ-ਨਵੇਂ ਮੁੱਦੇ ਬਣਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਸਨ ਤਾਂ ਵਿਰੋਧੀ ਧਿਰ ਨੇ ਚਰਚ ਉੱਪਰ ਹਮਲੇ ਦੀ ਗੱਲ ਉਠਾਈ। ਬਿਹਾਰ ਚੋਣਾਂ ਵਿੱਚ ਐਵਾਰਡ ਵਾਪਸੀ ਦਾ ਮੁੱਦਾ ਉਠਾਇਆ ਗਿਆ। ਪਤਾ ਨਹੀਂ ਅੱਜਕੱਲ ਐਵਾਰਡ ਵਾਪਸੀ ਵਾਲੇ ਕਿੱਥੇ ਹਨ ਅਤੇ ਹੁਣ ਈਵੀਐਮ ਮਸ਼ੀਨਾਂ ਦੇ ਮੁੱਦੇ ਦਾ ਨਿਰਮਾਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਵੀ ਉਨ੍ਹਾਂ ਲੋਕਾਂ ਨੇ ਉਠਾਇਆ ਹੈ ਜੋ ਅੱਜ ਸਰਕਾਰ ਵਿੱਚ ਹਨ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਦੀ ਜੰਮ ਕੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਣਨੀਤੀਕਾਰ ਕੀ ਹੁੰਦਾ ਹੈ ਇਹ ਸ੍ਰੀ ਸ਼ਾਹ ਨੇ ਦਿਖਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸਾਰੇ ਪਾਰਟੀ ਨੇਤਾਵਾਂ ਨੂੰ ਨਸੀਹਤ ਦਿੱਤੀ ਕਿ ਉਹ ਬੜਬੋਲੇਪਣ ਤੋਂ ਬਚਣ ਅਤੇ ਬੇਲੋੜੀ ਬਿਆਨਬਾਜ਼ੀ ਨਾ ਕਰਨ। ਜੇਕਰ ਕਿਸੇ ਦੀ ਕੋਈ ਸ਼ਿਕਾਇਤ ਹੈ ਤਾਂ ਪਾਰਟੀ ਨੇਤਾਵਾਂ ਨਾਲ ਗੱਲ ਕਰਨ ਅਤੇ ਮੇਰੇ ਤੱਕ ਗੱਲ ਪਹੁੰਚਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਤਾਜਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਜਿੱਤ ਤੋਂ ਵਧੇਰੇ ਉਤਸ਼ਾਹਤ ਹੋਣ ਦੀ ਜ਼ਰੂਰਤ ਨਹੀਂ ਹੈ ਸਗੋਂ ਸੰਯਮ ਰੱਖਿਆ ਜਾਵੇ।

WRITTEN BY