ਮੁੰਬਈ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ ਤਿੰਨ ਹਵਾਈ ਅੱਡੇ ਮੁੰਬਈ, ਚੇਨਈ ਅਤੇ ਹੈਦਰਾਬਾਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।ਮਹਿਲਾ ਨੇ ਈਮੇਲ ਦੇ ਜ਼ਰੀਏ ਮੁੰਬਈ ਪੁਲਸ ਨੂੰ ਸਤਰਕ ਕਰਦੇ ਹੋਏ ਕਿਹਾ ਹੈ ਕਿ ਉਸਨੇ 6 ਅਣਪਛਾਤਿਆਂ ਦੀ ਗੱਲ ਸੁਣੀ। ਅੱਡਿਆਂ ਦੀ ਸੁਰੱਖਿਆ ਲਈ ਜ਼ਰੂਰੀ ਕਾਰਵਾਈ ਕਰਦੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਦੇਸ਼ ਭਰ ‘ਚ ਹਵਾਈ ਅੱਡਿਆਂ ਦੀ ਜ਼ਿੰਮੇਦਾਰੀ ਸੰਭਾਲਣ ਵਾਲੀ ਏਜੰਸੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਸੀ.ਪੀ. ਮੁੰਬਈ ਨੂੰ ਕੱਲ੍ਹ ਜਹਾਜ ਹਾਈਜੈਕ ਕਰਨ ਦੀ ਚੇਤਾਵਨੀ ਵਾਲਾ ਇਕ ਈ-ਮੇਲ ਮਿਲਿਆ ਸੀ।



