Skip to content
Independent perspectives. Global stories.
BREAKING

ਪਿੰਡ ਲੀਲ ਕਲਾਂ ’ਚ ਕਬਡੀ ਮੇਲੇ ਦਾ ਆਯੋਜਨ ਬਲਵਿੰਦਰ ਸਿੰਘ ਲਾਡੀ ਨੇ ਸ਼ਿਰਕਤ ਕੀਤੀ

Share this story

image ਕਾਦੀਆਂ 14 ਅਪ੍ਰੈਲ (ਅਬਦੁਲ ਸਲਾਮ ਤਾਰੀ)- ਅੱਜ ਸ਼ਾਂਮ ਨੂੰ ਕਾਦੀਆਂ ਦੇ ਨੇੜਲੇ ਪਿੰਡ ਲੀਲ ਕਲਾਂ ਚ ਕਬਡੀ ਮੇਲੇ ਦਾ ਆਯੋਜਨ ਕੀਤਾ ਗਿਆ।ਇਹ ਮੇਲਾ ਬਾਬਾ ਦਲੇਰ ਸਿੰਘ ਦੇ ਲੀਰ ਕਲਾਂ ਸਿਥਤ ਸਕੂਲ ਦੇ ਸਹਿਯੋਗ ਨਾਲ ਬਾਬਾ ਸੰਪੂਰਨ ਸਿੰਘ ਕਬਡੀ ਕਲਬ ਨੇ ਆਯੋਜਿਤ ਕੀਤਾ। ਇਸ ਮੋਕੇ ਤੇ ਬੋਲਦੀਆਂ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸੰਬੋਧਣ ਕਰਦੀਆਂ ਕਿਹਾ ਕਿ ਚੰਗੀ ਸਿਹਤ ਲਈ ਖੇਡਾਂ ਦਾ ਸਾਡੇ ਜੀਵਨ ਚ ਕਾਫ਼ੀ ਅਹਿਮੀਅਤ ਹੈ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ’ਤੇ ਫ਼ਤੇਹਜੰਗ ਸਿੰਘ ਬਾਜਵਾ ਦੇ ਪੀ ਏ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਜੋ ਵਾਅਦਾ ਕੀਤਾ ਹੈ ਉਸਤੇ ਕੰਮ ਸ਼ੁਰੂ ਹੋ ਚੁਕਾ ਹੈ। ਇਸ ਮੋਕੇ ਤੇ ਜਰਨੈਲ ਸਿੰਘ ਮਾਹਲ ਨਗਰ ਕੋਂਸਲ ਪ੍ਰਧਾਨ ਕਾਦੀਆਂ ਨੇ ਵੀ ਸੰਬੋਧਣ ਕੀਤਾ।ਇਸ ਮੋਕੇ ਤੇ ਬਲਵਿੰਦਰ ਸਿੰਘ ਲਾਡੀ ਨੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।ਇਸ ਮੌਕੇ ’ਤੇ  ਗੁਰਇਕਬਾਲ ਸਿੰਘ ਮਾਹਲ, ਡੀ ਐਸ ਪੀ ਸ਼੍ਰੀ ਹਰਗੋਬਿੰਦਪੁਰ, ਸੁਰਿੰਦਰ ਸਿੰਘ ਐਸ ਐਚ ਉ ਸ਼੍ਰੀ ਹਰਗੋਬਿੰਦਪੁਰ, ਬਲਵਿੰਦਰ ਸਿੰਘ ਪਡਾ, ਜਸਬੀਰ ਸਿੰਘ, ਗੁਰਨਾਮ ਸਿੰਘ ਨਥੂਖਹਿਰਾ, ਸਤਪਾਲ ਆਦਿ ਵਿਸ਼ੇਸ਼ ਤੋਰ ਤੇ ਮੌਜੂਦ ਸਨ।

WRITTEN BY