ਨਵੀਂ ਦਿ¤ਲੀ/ਇਸਲਾਮਾਬਾਦ, 10 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਕੁਲਭੂਸ਼ਣ ਉ¤ਤੇ ਪਾਕਿਸਤਾਨ ਆਰਮੀ ਏਕਟ ਦੇ ਤਹਿਤ ਮੁਕੱਦਮਾ ਚਲਾਇਆ ਗਿਆ। ਪਾਕਿਸਤਾਨ ਨੇ ਭਾਰਤੀ ਜਲ ਸੈਨਾ ਦੇ ਇਸ ਅਫਸਰ ਨੂੰ ਰਾਅ ਦਾ ਏਜੰਟ ਦੱਸਿਆ ਸੀ, ਹਾਲਾਂਕਿ ਭਾਰਤ ਪਹਿਲਾਂ ਹੀ ਸਾਫ਼ ਕਰ ਚੁ¤ਕਿਆ ਹੈ ਕਿ ਕੁਲਭੂਸ਼ਣ ਰਾ ਏਜੰਟ ਨਹੀਂ ਹੈ। ਭਾਰਤ ਨੇ ਜਲ ਸੇਨਾ ਦੇ ਇਸ ਰਿਟਾਇਰਡ ਅਧਿਕਾਰੀ ਕੁਲਭੂਸ਼ਣ ਪਾਕਿਸਤਾਨ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਦੇ ਖਿਲਾਫ ਅਗਲੇ ਹਫਤੇ ਰਿਹਾਅ ਹੋਣ ਵਾਲੇ 12 ਪਾਕਿਸਤਾਨੀ ਕੈਦੀਆਂ ਦੀ ਰਿਹਾਈ ਰੱਦ ਕਰ ਦਿੱਤੀ ਹੈ।
ਪਾਕਿਸਤਾਨ ਨੇ ਸਾਬਕਾ ਭਾਰਤੀ ਜਲ ਸੇਨਾ ਅਫਸਰ ਨੂੰ ਸੁਣਾਈ ਮੌਤ ਦੀ ਸਜ਼ਾ



