ਭਦੌੜ, 10 ਅਪ੍ਰੈਲ (ਯੋਗੇਸ਼ ਸ਼ਰਮਾ)- ਭਦੌੜ ਵਿਖੇ ਸ਼ਹੀਦ ਊਧਮ ਸਿੰਘ ਫੁ¤ਟਬਾਲ ਕਲ¤ਬ ਰਜਿ: ਭਦੌੜ ਵੱਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਵ. ਨੌਜਵਾਨ ਜਗਰੂਪ ਸਿੰਘ ਔਲਖ ਅਤੇ ਹਰਦੀਪ ਗੰਢੂ ਮਿ¤ਠੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਫੁ¤ਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਜਿਸ ਦੇ ਅਖੀਰਲੇ ਦਿਨ ਐਤਵਾਰ ਨੂੰ ਸੈਮੀਫਾਈਨਲ ਮੈਚਾਂ ਸਮੇਤ ਫਾਈਨਲ ਮੈਚ ਕਰਵਾਇਆ ਗਿਆ।ਟੂਰਨਾਮੈਂਟ ਵਿੱਚ ਜਿੱਥੇ ਪਹਿਲੇ ਅਤੇ ਦੂਸਰੇ ਦੌਰ ਦੇ ਸਾਰੇ ਹੀ ਮੁਕਾਬਲੇ ਅਤਿ ਹੀ ਰੁਮਾਂਚਕ ਰਹੇ। ਉ¤ਥੇ ਸੈਮੀਫਾਇਨਲ ਅਤੇ ਫਾਇਨਲ ਨੇ ਭਾਰੀ ਗਿਣਤੀ ਚ ਜਮ੍ਹਾਂ ਦਰਸ਼ਕਾਂ ਨੂੰ ਦੰਦਾਂ ਥੱਲੇ ਉਂਗਲੀਆਂ ਦੇਣ ਲਈ ਮਜ਼ਬੂਰ ਕਰ ਦਿੱਤਾ। ਪਹਿਲਾ ਸੈਮੀਫਾਇਨਲ ਮੁਕਾਬਲਾ ਭਦੌੜ ਅਤੇ ਸੀਲੋ ਖੁਰਦ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਦੋਨਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੂਸਰਾ ਸੈਮੀਫਾਇਨਲ ਮੁਕਾਬਲਾ ਅਲੂਣਾ ਮਿਆਣਾ ਅਤੇ ਬਰਨਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਾਇਨਲ ਤੋਂ ਪਹਿਲਾਂ ਤੀਸਰੇ ਸਥਾਨ ਲਈ ਭਦੌੜ ਅਤੇ ਅਲੂਣਾ ਮਿਆਣਾ ਵਿਚਕਾਰ ਮੁਕਾਬਲਾ ਹੋਇਆ। ਫਾਇਨਲ ਮੁਕਾਬਲਾ ਬਰਨਾਲਾ ਅਤੇ ਸੀਲੋ ਖੁਰਦ ਦੀਆਂ ਟੀਮਾਂ ਚ ਖੇਡਿਆ ਗਿਆ, ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਰਨਾਲਾ ਦੀ ਟੀਮ ਨੇ 1-0 ਨਾਲ ਜਿੱਤ ਹਾਸਲ ਕਰਦੇ ਹੋਏ, ਪਹਿਲੇ ਸਥਾਨ ’ਤੇ ਆਪਣਾ ਝੰਡਾ ਲਹਿਰਾ ਦਿੱਤਾ। ਇਸ ਸਮੇਂ ਲੈਕਚਰਾਰ ਨੀਲੂ ਖਾਨ, ਪ੍ਰਧਾਨ ਚਰਨਜੀਤ ਸਿੰਘ ਚੰਨਾ, ਮਾ: ਸੁਰਜੀਤ ਸਿੰਘ ਬੁ¤ਘੀ, ਜੋਰਾ ਸਿੰਘ ਔਲਖ, ਗਗਨਦੀਪ ਸਿੰਘ, ਜ¤ਸੀ ਖੈਹਿਰਾ, ਪੁਨੀਤ ਗਰਗ, ਮਨਦੀਪ ਸਿੰਘ, ਉਧਮ ਸਿੰਘ, ਰਵਿੰਦਰ ਰਵੀ, ਬਸੰਤ ਸਿੰਘ, ਡਾ. ਰਾਕੇਸ਼ ਗਰਗ, ਇੰਦਰਜੀਤ ਗਰੇਵਾਲ, ਅਮਨ ਗਿੱਲ ਆਦਿ ਹਾਜ਼ਰ ਸਨ।
ਭਦੌੜ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ



