ਭਾਈਰੂਪਾ, 6 ਅਪ੍ਰੈਲ Ð(ਜੱਜਵੀਰ ਜਲਾਲ)- ਪਿਛਲੇ ਦਿਨੀ ਟੂਰਨਾਮੈਂਟ ਕਮੇਟੀ ਜਲਾਲ ਵੱਲੋ ਦੂਜਾ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਓਪਨ ਕਬੱਡੀ 72 ਕਿਲੋ ਕਬੱਡੀ 65 ਕਿਲੋ ਅਤੇ 52 ਕਿਲੋ ਦੇ ਮੁਕਾਬਲੇ ਕਰਵਾਏ ਗਏ। ਇਸ ਕਬੱਡੀ ਕੱਪ ਵਿੱਚ ਸੰਤ ਬਾਬਾ ਬਲਦੇਵ ਸਿੰਘ ਗੁਰੂਦੁਆਰਾ ਅਰਾਮ ਸਰ ਵੱਲੋ ਆਇਆ ਹੋਈਆ ਸੰਗਤਾ ਲਈ ਖੁੱਲ੍ਹੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਖਾਸ਼ ਤੌਰ ’ਤੇ ਪਹੁੰਚੇ ਕੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਲੁੱਧੜ ਨੂੰ ਸਨਮਾਨਤ ਕੀਤਾ। ਇਸ ਮੌਕੇ ਮਲੂਕਾ ਨੇ ਕਿਹਾ ਕਿ ਅਕਾਲੀ ਸਰਕਾਰ ਅਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮਿਹਨਤ ਸਦਕਾ ਕੱਖਾ ਦੀ ਕਬੱਡੀ ਕਰੋੜਾ ਦੀ ਹੋ ਗਈ ਜੋ ਹਰ ਇੱਕ ਗੱਭਰੂ ਦਾ ਸ਼ੌਕ ਕਬੱਡੀ ਖੇਡਨਾ ਅਤੇ ਅਤੇ ਨਸ਼ਿਆਂ ਤੋ ਦੂਰ ਰਹਿ ਕੇ ਪਿੰਡਾਂ ਵਿੱਚ ਕੱਪ ਕਰਵਾਉਣੇ ਮਾਣ ਵਾਲੀ ਗੱਲ ਹੈ।
ਕਬੱਡੀ ਖਿਡਾਰੀ ਸੰਦੀਪ ਲੁੱਧੜ ਨੂੰ ਸਨਮਾਨਤ ਕੀਤਾ



